August 7, 2025
#National

23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਲਵੀਰ ਸਿੰਘ ਰਾਜੇਵਾਲ ਸੰਗਰੂਰ ਪੁੱਜ ਰਹੇ

ਭਵਾਨੀਗੜ੍ਹ (ਵਿਜੈ ਗਰਗ) ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਵਲੋਂ ਕਿਸਾਨ ਮਜ਼ਦੂਰ ਦੀ ਏਕਤਾ ਬਣਾ ਕੇ ਪੁੰਜੀਵਾਦੀ ਕਾਰਪੋਰੇਟ ਰਾਜਪ੍ਰਬੰਧ ਨੂੰ ਖਤਮ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਰਾਜ ਉਸਾਰਨ ਦਾ ਸੁਪਨਾ ਸੀ ਜੋ ਅਜੇ ਪੂਰਾ ਨਹੀਂ ਹੋਇਆ। ਇਸੇ ਕਰਕੇ ਭਾਰਤ ਦੇ ਕਿਸਾਨ ਤੇ ਮਜ਼ਦੂਰਾਂ ਦੇ ਹੱਕਾਂ ਦੀ ਬਹਾਲੀ ਅਤੇ ਖੁਸ਼ਹਾਲੀ ਵਾਲਾ ਰਾਜ ਅਤੇ ਸਮਾਜ ਸਿਰਜਣ ਲਈ ਅੱਜ ਤੱਕ ਸੰਘਰਸ਼ ਜਾਰੀ ਹੈ ਭਗਤ ਸਿੰਘ ਦੇ ਚਾਚਾ ਜੀ ਵੱਲੋਂ ਪਗੜੀ ਸੰਭਾਲ ਜੱਟਾ ਦਾ ਦਿੱਤਾ ਗਿਆ ਨਾਅਰਾ ਅੱਜ ਵੀ ਕਿਸਾਨਾਂ ਨੂੰ ਜਾਗਰੂਕ ਕਰਕੇ ਸੰਘਰਸ਼ ਲਈ ਪ੍ਰੇਰਨਾ ਦੇ ਰਿਹਾ ਹੈ। ਭਗਤ ਸਿੰਘ ਨੇ 1947 ਦੀ ਅਧੂਰੀ ਆਜ਼ਾਦੀ ਦੀ ਪਰਖ ਕਰਕੇ ਸੰਪੂਰਨ ਆਜ਼ਾਦੀ ਲਈ ਕਿਸਾਨ ਮਜ਼ਦੂਰ ਅਤੇ ਵਿਦਿਆਰਥੀ ਏਕਤਾ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ। ਸਰਕਾਰਾਂ ਦੇ ਜੁਲਮਾਂ ਤੋਂ ਭਗਤ ਸਿੰਘ ਕਦੇ ਵੀ ਡਰਿਆ ਨਹੀਂ ਘਬਰਾਇਆ ਨਹੀਂ ਉਸਨੇ ਆਪਣਾ ਸੰਘਰਸ਼ ਜਾਰੀ ਰੱਖਿਆ ਭਗਤ ਸਿੰਘ ਅਤੇ ਚਾਚਾ ਕਿਸ਼ਨ ਸਿੰਘ ਜੀ ਵੱਲੋਂ ਪਾਏ ਗਏ ਪੂਰਨਿਆਂ ਤੇ ਚਲਦੇ ਹੋਏ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ 23 ਮਾਰਚ 2024 ਨੂੰ 11ਵਜੇ ਤੋਂ 2 ਵਜੇ ਤੱਕ ਬਰਨਾਲਾ ਚੌਂਕ ਗੁਰਦੁਆਰਾ ਸਾਹਿਬ ਨਿਹੰਗ ਸਿੰਘਾਂ ਦੀ ਛਾਉਣੀ ਸੰਗਰੂਰ ਵਿਖੇ ਮਨਾਇਆ ਜਾ ਰਿਹਾ ਹੈ, ਇਸ ਸਮਾਗਮ ਨੂੰ ਵਿਸ਼ੇਸ਼ ਤੌਰ ਤੇ ਬਲਵੀਰ ਸਿੰਘ ਰਾਜੇਵਾਲ ਸੰਬੋਧਨ ਕਰਨਗੇ। ਇਹ ਸੱਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਾਂਝੇ ਰੂਪ ਵਿੱਚ ਦਿੱਤਾ ਗਿਆ ਹੈ। ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਸੋਚ ਅਨੁਸਾਰ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਨੂੰ ਕਾਰਪੋਰੇਟ ਘਰਾਣਿਆਂ ਵਲੋਂ ਕੀਤੀ ਜਾ ਰਹੀ ਲੁੱਟ ਤੋਂ ਮੁਕਤ ਕਰਾਉਣਾ ਹੀ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਤੇ ਬਲਾਕ ਜਰਨਲ ਸਕੱਤਰ ਗਿਆਨ ਸਿੰਘ ਭਵਾਨੀਗੜ੍ਹ, ਬਲਾਕ ਪ੍ਰੈਸ ਸਕੱਤਰ ਜਸਪਾਲ ਸਿੰਘ ਘਰਾਚੋਂ, ਕੁਲਤਾਰ ਸਿੰਘ ਘਰਾਚੋ ਵਲੋਂ ਕਰਦਿਆਂ ਸਭ ਨੂੰ ਸੰਗਰੂਰ ਵਿਖੇ ਸਮੇਂ ਸਿਰ ਪਾਹੁਚੰਣ ਦੀ ਅਪੀਲ ਕੀਤੀ।

Leave a comment

Your email address will not be published. Required fields are marked *