ਟਰੇਡ ਵਿੰਗ ਦੇ ਜਿਲ੍ਹਾ ਜੁਆਇੰਟ ਸੈਕਟਰੀ ਬਣੇ ਰਾਮ ਗੋਇਲ ਦਾ ਹੋਇਆ ਵਿਸ਼ੇਸ਼ ਸਨਮਾਨ

ਭਵਾਨੀਗੜ੍ਹ, (ਵਿਜੈ ਗਰਗ) ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਸੁਰਿੰਦਰਪਾਲ ਸ਼ਰਮਾਂ ਵਿਸ਼ੇਸ਼ ਤੌਰ ਤੇ ਪੰਜਾਬ ਮੋਟਰ ਪਾਰਟਸ ਭਵਾਨੀਗੜ੍ਹ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਇਲ ਨੂੰ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਜਿਲ੍ਹਾ ਸੰਗਰੂਰ ਦਾ ਜੁਆਇੰਟ ਸੈਕਟਰੀ ਬਣਨ ਤੇ ਸਨਮਾਨਤ ਕੀਤਾ ਗਿਆ। ਚੇਅਰਮੈਨ ਇੰਪਰੂਵਮੈਂਟ ਟਰੱਸਟ ਸੁਰਿੰਦਰ ਪਾਲ ਸ਼ਰਮਾਂ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਨੇ ਰਾਮ ਗੋਇਲ ਨੂੰ ਸੌਲ ਪਾ ਕੇ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸੁਰਿੰਦਰਪਾਲ ਸ਼ਰਮਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿੱੱਥੇ ਚੋਣਾਂ ਵਿਚ ਕੀਤੇ ਚੁਣਾਵੀ ਵਾਅਦੇ ਪੂਰੇ ਕਰ ਰਹੀ ਹੈ ਉਥੇ ਆਮ ਲੋਕਾਂ ਨੂੰ ਪਾਰਟੀ ਵਿਚ ਅਹੁਦੇ ਦੇ ਵਾਅਦੇ ਵੀ ਪੂਰੇ ਕਰ ਰਹੀ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਰਾਮ ਗੋਇਲ ਇਕ ਵੱਖਰੇ ਵਲੰਟੀਅਰ ਹਨ ਜੋ ਪਾਰਟੀ ਦੀ ਗਤੀਵਿਧੀਆਂ ਵਿਚ ਇਕ ਅਹਿਮ ਰੋਲ ਨਿਭਾਉਣ ਵਿੱਚ ਵਿਸਵਾਸ ਰੱਖਦੇ ਹਨ।
