August 7, 2025
#Punjab

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿੱਚ ਕਰਵਾਇਆ ਗਿਆ “ਕਾਨਵੋਕੇਸ਼ਨ ਅਤੇ ਅਵਾਰਡ ਡਿਸਟ੍ਰਿਬੂਸ਼ਨ ਪ੍ਰੋਗਰਾਮ”

ਕਿੰਡਰਗਾਰਟਨ ਗ੍ਰੈਜੂਏਸ਼ਨ ਪ੍ਰੀ ਪ੍ਰਾਇਮਰੀ ਬੱਚਿਆਂ ਲਈ ਇੱਕ ਦਿਲਚਸਪ ਮੀਲ ਪੱਥਰ ਵਾਂਗ ਹੈ ।ਇਹ ਇਹਨਾਂ ਨੰਨੇ ਮੁੰਨੇ ਬੱਚਿਆਂ ਲਈ ਉਮੀਦਾਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਭਵਿੱਖ ਵੱਲ ਉਹਨਾਂ ਦਾ ਪਹਿਲਾ ਕਦਮ ਹੈ। ਇਹ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਉਹਨਾਂ ਦੇ ਸਕੂਲ ਦੇ ਜੀਵਨ ਅਤੇ ਸਫ਼ਰ ਵਿੱਚ ਨਵੇਂ ਪਹਿਲੂ ਜੋੜਦਾ ਹੈ।ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਉਦੇਸ਼ ਦੇ ਮੱਦੇਨਜ਼ਰ ਸਕੂਲ ਵਿੱਚ ਕਿੰਡਰਗਾਰਟਨ ਦੇ ਨੰਨੇ-ਮੁੰਨੇ ਬੱਚਿਆਂ ਦਾ ਕਾਨਵੋਕੇਸ਼ਨ ਅਤੇ ਅਵਾਰਡ ਡਿਸਟ੍ਰਿਬੂਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਆਕਸਫੋਰਡ ਪਲੇਅ ਵੇਅ ਸਕੂਲ ਜਲੰਧਰ ਦੇ ਪ੍ਰਿੰਸੀਪਲ ਸ੍ਰੀਮਤੀ ਅਨੁਰੀਤ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ।ਪ੍ਰੋਗਰਾਮ ਦੀ ਸ਼ੁਰੂਆਤ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਵੱਲੋਂ “ਲੈਂਪ ਲਾਈਟਿੰਗ” ਨਾਲ ਕੀਤੀ ਗਈ। ਇਸ ਪ੍ਰੋਗਰਾਮ ਦੇ ਅਧੀਨ ਨਰਸਰੀ ਜਮਾਤ ਤੋਂ ਲੈ ਕੇ ਕੇ.ਜੀ 2 ਜਮਾਤ ਤੱਕ ਦੇ ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਡਾਂਸ, ਰੈਟਰੋ ਡਾਂਸ,ਰਾਜਸਥਾਨੀ ਡਾਂਸ,ਮਾਡਲਿੰਗ, ਭੰਗੜਾ, ਸਕੂਲ ਸਾਂਗ, ਸਕੂਲ ਦੀਆਂ ਗਤੀਵਿਧੀਆਂ ਦੀ ਸਲਾਨਾ ਰਿਪੋਰਟ ਆਦਿ ਪ੍ਰੋਗਰਾਮ ਪੇਸ਼ ਕਰਕੇ ਆਪਣੇ ਹੁਨਰਾਂ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਸਾਲ ਭਰ ਕੀਤੀ ਗਈ ਮਿਹਨਤ ਨੂੰ ਵੱਖ ਵੱਖ ਅਵਾਰਡ ਦੇ ਕੇ ਪ੍ਰੋਤਸਾਹਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਕ੍ਰਮਵਾਰ ਸਟੂਡੈਂਟ ਆਫ ਦ ਯੀਅਰ,ਬੈਸਟ ਇਨ ਅਕੈਡਮਿਕ,ਗੁੱਡ ਰੀਡਰ, ਗੁੱਡ ਸਪੀਕਰ ਆਦਿ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਕੇ.ਜੀ 2 ਦੇ ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਵਿਦਿਆਰਥੀ ਇਹਨਾਂ ਅਵਾਰਡਾਂ ਅਤੇ ਡਿਗਰੀਆਂ ਨੂੰ ਪ੍ਰਾਪਤ ਕਰਕੇ ਬਹੁਤ ਉਤਸ਼ਾਹਿਤ ਸਨ।ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਅਵਾਰਡ ਜੇਤੂ ਵਿਦਿਆਰਥੀ ਬਾਕੀ ਵਿਦਿਆਰਥੀਆਂ ਲਈ ਹੋਰ ਜ਼ਿਆਦਾ ਮਿਹਨਤ ਕਰਨ ਲਈ ਉਦਾਹਰਣ ਬਣੇ।

Leave a comment

Your email address will not be published. Required fields are marked *