ਲੋਕ ਸਭਾ ਇਲੈਕਸ਼ਨਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਨਕੋਦਰ ਵਿੱਚ ਹੰਗਾਮੀ ਮੀਟਿੰਗ ਹੋਈ

ਆਮ ਆਦਮੀ ਪਾਰਟੀ ਹਲਕਾ ਨਕੋਦਰ ਦੇ ਦਫਤਰ ਵਿੱਚ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਆਪ” ਯੂਥ ਵਿੰਗ ਦੀ ਮੀਟਿੰਗ ਹੋਈ ਜਿਸ ਦੀ ਅਗਵਾਈ ਰਮਣੀਕ ਸਿੰਘ ਰੰਧਾਵਾ ਵਾਈਸ ਪ੍ਰੈਜੀਡੈਂਟ ਯੂਥ ਵਿੰਗ ਪੰਜਾਬ ,ਮੈਡਮ ਬਲਜੀਤ ਕੌਰ ਵਾਈਸ ਪ੍ਰੈਸੀਡੈਂਟ ਯੂਥ ਵਿੰਗ ਜਲੰਧਰ ,ਲਖਵਿੰਦਰ ਸਿੰਘ ਕਿੰਦਾ ਜੋਇੰਟ ਸੈਕਟਰੀ ਯੂਥ ਵਿੰਗ ਜਲੰਧਰ ,ਅਮਰਪ੍ਰੀਤ ਸਿੰਘ ਹਲਕਾ ਕੋਡੀਨੇਟਰ ਯੂਥ ਵਿੰਗ ਨਕੋਦਰ ਜੀ ਨੇ ਕੀਤੀ ਇਸ ਮੀਟਿੰਗ ਦਾ ਮਕਸਦ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਯੂਥ ਵਿੰਗ ਨੂੰ ਐਕਟਿਵ ਕਰਨਾ ਸੀ। ਇਸ ਮੌਕੇ ਤੇ ਮੁੱਖ ਬੁਲਾਰਿਆਂ ਨੇ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ,ਤੇ 2023 ਵਿੱਚ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਯੂਥ ਵਿੰਗ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਸੀ। ਜਿਸ ਦੇ ਸਦਕਾ ਵਿਧਾਨ ਸਭਾ ਹਲਕਾ ਨਕੋਦਰ ਦੀ ਅਤੇ ਲੋਕ ਸਭਾ ਜਲੰਧਰ ਦੀ ਜਿਮਨੀ ਚੋਣ ਬੜੇ ਵਧੀਆ ਤਰੀਕੇ ਵਧ ਵੋਟਾਂ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਸੀ ਹੁਣ ਇਸੇ ਤਰ੍ਹਾਂ ਹੀ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਆ ਰਹੀਆਂ ਹਨ। ਇਸ ਵਿੱਚ ਵੀ ਯੂਥ ਵਿੰਗ ਬਹੁਤ ਕੜੀ ਮਿਹਨਤ ਅਤੇ ਲਗਨ ਦੇ ਨਾਲ ਕੰਮ ਕਰ ਰਹੀ ਹੈ ਅਤੇ ਇੱਕ ਇੱਕ ਵਰਕਰ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਹੈ। ਮੌਕੇ ਤੇ ਮੁੱਖ ਬੁਲਾਰਿਆਂ ਨੇ ਦੱਸਿਆ ਕਿ ਸਾਡੇ ਵਰਕਰ ਪਿੰਡ ਪਿੰਡ ਗਲੀ ਗਲੀ ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾ ਰਹੇ ਹਨ। ਆਮ ਆਦਮੀ ਪਾਰਟੀ ਨੂੰ ਜੋ ਵਿਧਾਨ ਸਭਾ ਚੋਣਾਂ ਦੇ ਸਮੇਂ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਸਨ ਅਤੇ ਜੋ ਗਰੰਟੀਆਂ ਦਿੱਤੀਆਂ ਸਨ ।ਉਹ ਇੱਕ ਇੱਕ ਵਾਅਦਾ ਅਤੇ ਇੱਕ ਇੱਕ ਗਰੰਟੀ ਪੂਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸਰਕਾਰ ਦੋ ਸਾਲਾਂ ਦੇ ਕੀਤੇ ਕੰਮਾਂ ਤੋਂ ਬਹੁਤ ਖੁਸ਼ ਹਨ ਅਤੇ ਇਸ ਵਾਰ ਵੀ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਰੀ ਬਹੁਮਤ ਦੇ ਨਾਲ ਸੰਸਦ ਮੈਂਬਰ ਜਿਤਾ ਕੇ ਲੋਕ ਸਭਾ ਸੰਸਦ ਵਿੱਚ ਭੇਜਣਗੇ। ਇਸ ਮੌਕੇ ਤੇ ਰਮਣੀਕ ਸਿੰਘ ਰੰਧਾਵਾ ਵਾਈਸ ਪ੍ਰਧਾਨ ਯੂਥ ਵਿੰਗ ਪੰਜਾਬ ਨੇ ਭਰੋਸਾ ਦਿੰਦੇ ਦੱਸਿਆ ਫਿਰ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਨਕੋਦਰ ਦੇ ਯੂਥ ਵਿੰਗ ਇਹ ਵਰਕਰਾਂ ਨੇ ਇਹ ਭਰੋਸਾ ਦਿੱਤਾ ਕਿ ਇਸ ਵਾਰ ਵੀ ਲੋਕ ਸਭਾ ਜਲੰਧਰ ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ। ਇਸ ਮੌਕੇ ਤੇ ਮਨੀ ਮਹਿੰਦਰੂ , ਜੋਹਨ ਕੁਮਾਰ, ਹੈਪੀ ਟੁਰਨਾ, ਹਰਪ੍ਰੀਤ ਤਲਵੰਡੀ ਭਰੋਂ, ਹੈਪੀ ਚੂਹੇਕੀ ,ਪਵਨ ਕੁਮਾਰ ਬਜੂਹਾ ਖੁਰਦ, ਬਲਜੀਤ ਸਿੰਘ ਬਜੂਹਾ ਖੁਰਦ , ਕਰਨ ਸ਼ਰਮਾ, ਹੈਪੀ ਸੀਓਵਾਲ, ਕਿੰਦਾ ਨਾਗਰਾ ਆਦਿ ਹਾਜ਼ਰ ਸਨ।
