ਫੂਡ ਕਮਿਸ਼ਨ ਪੰਜਾਬ ਦਾ ਚੇਅਰਮੈਨ ਲੱਗਣ ਤੇ ਬਾਲ ਮੁਕੰਦ ਸ਼ਰਮਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਆਇਆ ਹੜ੍ਹ

ਸ਼ਾਹਕੋਟ (ਰਣਜੀਤ ਬਹਾਦੁਰ) ਬਾਲ ਮੁਕੰਦ ਸ਼ਰਮਾਂ ਨੂੰ ਫੂਡ ਕਮਿਸ਼ਨ ਪੰਜਾਬ ਦਾ ਚੇਅਰਮੈਨ ਲੱਗਣ ਤੇ ਉਨਾਂ ਦੇ ਵੱਡੇ ਭਰਾ ਪ੍ਰਿੰਸੀਪਲ ਕਰਮ ਚੰਦ ਸ਼ਰਮਾਂ, ਡਾ.ਵਰਿੰਦਰ ਸ਼ਰਮਾਂ ਅਤੇ ਪੱਤਰਕਾਰ ਸ਼ੁਭੇਂਦੂ ਸ਼ਰਮਾਂ, ਪਤਨੀ ਕੰਚਨ ਸ਼ਰਮਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਸ਼ਰਮਾਂ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਬਾਲ ਮੁਕੰਦ ਸ਼ਰਮਾਂ ਦੀਆਂ ਪੰਜਾਬ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਜੋ ਇਹ ਫੈਸਲਾ ਲਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ। ਬਲਬੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਰੂਪ ਲਾਲ ਸ਼ਰਮਾਂ ਪ੍ਰਧਾਨ ਸ਼ੋਸ਼ਲ ਮੀਡੀਆ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਸੁੱਚਾ ਗਿੱਲ ਬਲਾਕ ਪ੍ਰਧਾਨ, ਆਪ ਦੇ ਸੀਨੀਅਰ ਆਗੂ ਮਨਦੀਪ ਸਿੰਘ ਝੀਤਾ, ਕੁਲਦੀਪ ਸਿੰਘ ਦੀਦ ਇੰਡਸਟਰੀ ਵਿੰਗ ਜਲੰਧਰ ਦੇ ਸੀਨੀਅਰ ਆਗੂ, ਆਪ ਆਗੂ ਗੈਰੀ ਢੰਡੋਵਾਲ,ਨਵਨੀਤ ਸਹੋਤਾ ਸਾਬਕਾ ਬਲਾਕ ਪ੍ਰਧਾਨ,ਮੰਗੀ ਮੱਟੂ ਆਪ ਆਗੂ ਆਦਿ ਨੇ ਸ਼੍ਰੀ ਬਾਲ ਮੁਕੰਦ ਸ਼ਰਮਾਂ ਦੇ ਚੰਡੀਗੜ੍ਹ ਸਥਿਤ ਦਫਤਰ ਪਹੁੰਚਕੇ ਉਨਾਂ ਨੂੰ ਵਧਾਈ ਦਿੱਤੀ।ਉਕਤ ਆਗੂਆਂ ਨੇ ਵਧਾਈ ਦੇਣ ਉਪਰੰਤ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸ਼੍ਰੀ ਬਾਲ ਮੁਕੰਦ ਸ਼ਰਮਾਂ ਨੂੰ ਫੂਡ ਕਮਿਸ਼ਨ ਪੰਜਾਬ ਦਾ ਚੇਅਰਮੈਨ ਬਣਾਕੇ ਹਲਕਾ ਸ਼ਾਹਕੋਟ/ਲੋਹੀਆਂ ਨੂੰ ਜੋ ਮਾਣ ਬਖਸ਼ਿਆ ਹੈ,ਨਾਂ ਭੁਲੱਣਯੋਗ ਹੈ। ਉਨਾਂ ਨੇ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਨੂੰ ਵੇਖਦਿਆ ਉਨਾਂ ਦਾ ਧੰਨਵਾਦ ਕੀਤਾ।
