ਆਸਰਾ ਗਰੁੱਪ ਵਿਖੇ ਕੈਂਸਰ ਜਾਗਰੁਕਤਾ ਦੇ ਵਿਸ਼ੇ ਉਪਰ ਹੋਇਆ ਸੈਮੀਨਾਰ

ਭਵਾਨੀਗੜ੍ਹ (ਵਿਜੈ ਗਰਗ) ਆਸਰਾ ਗਰੁੱਪ ਆਫ ਇਸੰਟੀਚਿਊਟ ਜੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਸਥਿਤ ਹੈ ਜੋ ਕਿ ਵਿਦਿਆ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। ਅੱਜ ਆਸਰਾ ਕਾਲਜ ਵਿਖੇ ਹੋਮੀ ਭਾਭਾ ਕੈਂਸਰ ਹੋਸਪਿਟਲ ਸੰਗਰੂਰ ਤੋਂ ਆਏ ਡਾ. ਸ਼ਿਖਾ ਜੈਨ ਅਤੇ ਉਹਨਾਂ ਦੀ ਟੀਮ ਵੱਲੋਂ ਕੈਂਸਰ ਜਾਗਰੁਕਤਾ ਦੇ ਵਿਸ਼ੇ ਉਪਰ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਵਿਚ ਆਸਰਾ ਗਰੁੱਪ ਦੇ ਵਿਦਿਆਰਥੀ ਅਤੇ ਸਟਾਫ ਹਾਜ਼ਰ ਸੀ। ਡਾ. ਸ਼ਿਖਾ ਜੈਨ ਨੇ ਕੈਂਸਰ ਦੀਆਂ ਵੱਖ ਵੱਖ ਕਿਸਮਾਂ ਅਤੇ ਇਸ ਦੇ ਸ਼ੁਰੂਆਤੀ ਲੱਛਣਾਂ ਬਾਰੇ, ਅਤੇ ਕੈਂਸਰ ਤੋਂ ਬਚਣ ਦੇ ਤਰੀਕਿਆਂ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਜੇਕਰ ਸਾਨੂੰ ਸਮੇਂ ਸਿਰ ਇਸ ਬਿਮਾਰੀ ਬਾਰੇ ਜਾਣਕਾਰੀ ਮਿਲ ਜਾਵੇ ਤਾਂ ਇਸ ਦਾ ਇਲਾਜ ਸਭੰਵ ਹੈ। ਇਸ ਮੌਕੇ ਤੇ ਡਾ. ਆਰ. ਕੇ ਗੋਇਲ (ਚੇਅਰਮੈਨ) ਡਾ. ਕੇਸ਼ਵ ਗੋਇਲ (ਐਮ.ਡੀ ) ਆਸਰਾ ਗਰੁੱਪ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ- ਡਾ. ਮੁਨੀਸ਼ ਗੋਇਲ , ਪ੍ਰਿੰਸੀਪਲ- ਡਾ. ਰਿਤੂ ਚੋਪੜਾ, ਪ੍ਰਿੰਸੀਪਲ- ਵਿਕਾਸ ਗੋਇਲ, ਪ੍ਰਿੰਸੀਪਲ ਮੈਡਮ- ਅੰਜੂ ਖੋਸਲਾ ਸ਼ਾਮਿਲ ਸਨ।
