ਮਿਸ ਯੂਨੀਵਰਸ ਜਿੱਤਣ ਤੋਂ ਬਾਅਦ Urvashi Rautela ਤੋਂ ਖੋਹ ਲਿਆ ਗਿਆ ਸੀ ਤਾਜ ! ਸੁਸ਼ਮਿਤਾ ਸੇਨ ਕਾਰਨ ਕੱਢਿਆ ਗਿਆ ਸੀ ਬਾਹਰ

ਨਵੀਂ ਦਿੱਲੀ : ਉਰਵਸ਼ੀ ਰੌਤੇਲਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕਦੇ ਆਪਣੇ ਰਿਲੇਸ਼ਨਜ਼ ਨੂੰ ਲੈ ਕੇ, ਕਦੇ ਪ੍ਰੋਫੈਸ਼ਨਲ ਲਾਈਫ ਕਾਰਨ। ਪਰ ਇਸ ਵਾਰ ਉਹ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਰਵਸ਼ੀ ਰੌਤੇਲਾ ਨੇ ਸੁਸ਼ਮਿਤਾ ਸੇਨ ਬਾਰੇ ਕੁਝ ਦਿਲਚਸਪ ਖੁਲਾਸੇ ਕੀਤੇ ਹਨ। ਉਰਵਸ਼ੀ ਰੌਤੇਲਾ ਅਕਸਰ ਕੁਝ ਅਜਿਹਾ ਕਹਿੰਦੀ ਜਾਂ ਕਰ ਦਿੰਦੀ ਹੈ ਜਿਸ ਨਾਲ ਉਹ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇੱਥੋਂ ਤਕ ਕਿ ਦਰਸ਼ਕ ਵੀ ਉਸਦੇ ਦਾਅਵਿਆਂ ‘ਤੇ ਚੁਟਕੀ ਲੈਣ ਤੋਂ ਬਾਜ਼ ਨਹੀਂ ਆਉਂਦੇ। ਹਾਲ ਹੀ ‘ਚ ‘ਮਿਰਚੀ ਪਲੱਸ’ ਨੂੰ ਦਿੱਤੇ ਇੰਟਰਵਿਊ ‘ਚ ਉਰਵਸ਼ੀ ਰੌਤੇਲਾ ਨੇ ਵਿਵਾਦਾਂ ਸਮੇਤ ਆਪਣੇ ਸ਼ੁਰੂਆਤੀ ਦਿਨਾਂ ਬਾਰੇ ਕੁਝ ਦਿਲਚਸਪ ਗੱਲਾਂ ਕਹੀਆਂ। ਇਹ ਸਭ ਜਾਣਦੇ ਹਨ ਕਿ ਉਰਵਸ਼ੀ ਰੌਤੇਲਾ ਦੋ ਵਾਰ ਮਿਸ ਯੂਨੀਵਰਸ ਬਣਨ ਵਾਲੀ ਇਕਲੌਤੀ ਭਾਰਤੀ ਹੈ। ਪਰ ਇਸਦੇ ਪਿੱਛੇ ਇਕ ਵਜ੍ਹਾ ਹੈ ਤੇ ਉਹ ਹੈ ਸੁਸ਼ਮਿਤਾ ਸੇਨ। ਉਰਵਸ਼ੀ ਨੇ 2012 ‘ਚ ਭਾਰਤ ਤੋਂ ‘ਮਿਸ ਯੂਨੀਵਰਸ ਮੁਕਾਬਲੇ’ ‘ਚ ਹਿੱਸਾ ਲਿਆ ਸੀ। ਇੰਟਰਵਿਊ ‘ਚ ਅਦਾਕਾਰਾ ਨੇ ਦੱਸਿਆ ਕਿ ਕਿਵੇਂ 1994 ‘ਚ ਮਿਸ ਯੂਨੀਵਰਸ ਜਿੱਤਣ ਵਾਲੀ ਸੁਸ਼ਮਿਤਾ ਸੇਨ ਨੇ ਉਸ ਨੂੰ 2012 ‘ਚ ਮਿਸ ਯੂਨੀਵਰਸ ਇੰਡੀਆ ਦੀ ਜੇਤੂ ਦੀ ਦੌੜ ਤੋਂ ਬਾਹਰ ਹੋਣ ਲਈ ਕਿਹਾ ਸੀ। ਉਸ ਸਮੇਂ ਡੋਨਾਲਡ ਟਰੰਪ ਮਿਸ ਯੂਨੀਵਰਸ ਦਾ ਆਯੋਜਨ ਕਰਦੇ ਸਨ। ਪ੍ਰੋਡਕਸ਼ਨ ਤੇ ਸੁਸ਼ਮਿਤਾ ਸੇਨ ਦੀ ਕੰਪਨੀ ਭਾਰਤ ਤੋਂ ਕੰਟੈਸਟੈਂਟਸ ਦੀ ਚੋਣ ਕਰ ਰਹੀ ਸੀ ਕਿਉਂਕਿ ਫੈਮਿਨਾ ਮਿਸ ਇੰਡੀਆ ਇਸ ਤੋਂ ਪਿੱਛੇ ਹਟ ਗਈ ਸੀ। ਉਰਵਸ਼ੀ ਨੇ ਦੱਸਿਆ, ”ਜਦੋਂ ਮੈਂ 2012 ‘ਚ ਪਹਿਲੀ ਵਾਰ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤਿਆ ਤਾਂ ਉਸ ਮੁਕਾਬਲੇ ਲਈ ਉਮਰ ਹੱਦ ਸੀ। ਸਾਡੇ ਬੌਸ ਡੋਨਾਲਡ ਟਰੰਪ ਸਨ। ਉਮਰ ਹੱਦ 18 ਸਾਲ ਸੀ। ਮੈਂ ਉਮਰ ਹੱਦ ਤੋਂ 24 ਦਿਨ ਘੱਟ ਸੀ।’ ਅਦਾਕਾਰਾ ਨੇ ਦੱਸਿਆ ਕਿ ਉਮਰ ਹੱਦ ਕਾਰਨ ਸੁਸ਼ਮਿਤਾ ਨੇ ਸਿੱਧੇ ਉਨ੍ਹਾਂ ਨੂੰ ਆਪਣਾ ਤਾਜ ਦੇਣ ਲਈ ਕਿਹਾ। ਉਰਵਸ਼ੀ ਨੇ ਕਿਹਾ, “ਸੁਸ਼ਮਿਤਾ ਸੇਨ ਨੇ ਮੈਨੂੰ ਕਿਹਾ, ‘ਉਰਵਸ਼ੀ, ਤੁਸੀਂ ਨਹੀਂ ਜਾ ਸਕਦੇ… ਉਸ ਸਮੇਂ, ਮੈਂ ਸਭ ਤੋਂ ਹਾਰੀ ਹੋਈ ਮਹਿਸੂਸ ਕੀਤਾ।’2015 ‘ਚ ਉਰਵਸ਼ੀ ਰੌਤੇਲਾ ਨੇ ਦੁਬਾਰਾ ਮਿਸ ਦੀਵਾ ਲਈ ਮਿਸ ਯੂਨੀਵਰਸ ਇੰਡੀਆ ਮੁਕਾਬਲੇ ‘ਚ ਹਿੱਸਾ ਲਿਆ। ਉਸ ਨੇ ਦੱਸਿਆ ਕਿ ਜਦੋਂ ਦੂਜੇ ਮੁਕਾਬਲੇਬਾਜ਼ਾਂ ਨੇ ਉਸ ਨੂੰ ਉੱਥੇ ਦੇਖਿਆ ਤਾਂ ਉਨ੍ਹਾਂ ਨੇ ਸੋਚਿਆ ਕਿ ਉਹ ਜੱਜ ਹੋਵੇਗੀ। ਉਨ੍ਹਾਂ ‘ਚੋਂ ਕੋਈ ਨਹੀਂ ਚਾਹੁੰਦਾ ਸੀ ਕਿ ਉਰਵਸ਼ੀ ਉਨ੍ਹਾਂ ਨਾਲ ਮੁਕਾਬਲਾ ਕਰੇ। ਅਦਾਕਾਰਾ ਨੇ ਕਿਹਾ- ਉੱਥੇ ਸਾਰੀਆਂ ਕੁੜੀਆਂ ਨਹੀਂ ਚਾਹੁੰਦੀਆਂ ਸਨ ਕਿ ਮੈਂ ਹਿੱਸਾ ਲਵਾਂ ਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਉੱਥੇ ਪੂਰੀ ਤਰ੍ਹਾਂ ਇਕੱਲੀ ਹਾਂ।ਉਰਵਸ਼ੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਉਸ ਨੂੰ ਫਿਲਮ ‘ਜਹਾਂਗੀਰ ਨੈਸ਼ਨਲ ਯੂਨੀਵਰਸਿਟੀ’ ‘ਚ ਦੇਖਣਗੇ। ਇਸ ਦਾ ਟੀਜ਼ਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਹਨੀ ਸਿੰਘ ਨਾਲ ਇਕ ਗੀਤ ਰਿਲੀਜ਼ ਹੋਇਆ ਸੀ।
