August 7, 2025
#National

ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਖੋਖਰ ਕਲਾਂ ਤੇ ਸਹਯੋਗੀ ਸੱਜਣਾ ਵੱਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)ਜਿਲ੍ਹਾ ਮਾਨਸਾ ਦੇ ਲਾਗੇ ਪੈਂਦੇ ਪਿੰਡ ਖੋਖਰ ਕਲਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਅਤੇ ਸਹਿਯੋਗ ਸੱਜਣਾਂ ਦੇ ਸਹਿਯੋਗ ਨਾਲ ਸਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਸੁੱਖਾ ਚੋਟੀਆਂ ਨੇ ਬਖੂਬੀ ਨਾਲ ਨਿਭਾਈ । ਇਸ ਮੇਲੇ ਦੀ ਸ਼ੁਰੂਆਤ ਗਾਇਕ ਜੋੜੀ ਸੱਤੀ ਅਟਵਾਲ – ਹਾਰਵੀ ਗਿੱਲ ਨੇ ਧਾਰਮਿਕ ਗੀਤ ਨਾਲ ਕੀਤੀ। ਉਸ ਤੋਂ ਬਾਅਦ ਪੀਟਰ ਬਾਬਾ , ਗੁਰੀ ਧਾਲੀਵਾਲ ਅਤੇ ਮੈਡਮ ਗੁਰਪ੍ਰੀਤ ਕੌਰ, ਮੀਤ ਗੁਰਨਾਮ ਮੈਡਮ ਮੀਤ ਮਾਨ , ਗਾਇਕਾ ਮੈਂਡੀ ਕਾਲਰਾ , ਹੈਰੀ ਹਰਮਨ – ਮੈਡਮ ਰਮਨਜੋਤ ਮੱਟੂ , ਕੁਲਦੀਪ ਕੰਠ – ਮੈਡਮ ਰਚਨਾ ਅਟਵਾਲ , ਮੇਘਾ ਮਾਣਕ , ਰਾਣਾ ਮਾਨ, ਜਸਪ੍ਰੀਤ ਜੱਸੀ, ਗੁਰਜਾਨ – ਰੂਪ ਜੈਲਦਾਰਨੀ, ਦਿਲਬਰ ਟੀਨਾ , ਬਿੱਟੂ ਖੰਨੇ ਵਾਲਾ ਤੇ ਮੈਡਮ ਸੁਰਮਣੀ , ਬਲਵੀਰ ਚੋਟੀਆਂ ਅਤੇ ਜਸਮੀਨ ਚੋਟੀਆਂ ਆਦਿ ਕਲਾਕਾਰਾਂ ਨੇ ਆਪਣੇ ਆਪਣੇ ਗਾਣੇ ਅਤੇ ਆਪਣੇ ਆਪਣੇ ਅੰਦਾਜ਼ ਵਿੱਚ ਪ੍ਰੋਗਰਾਮ ਵਿੱਚ ਆਏ ਸੈਂਕੜੇ ਦਰਸ਼ਕਾਂ ਨੂੰ ਕੀਲਿਆ ਸਵੇਰ ਤੋਂ ਸ਼ਾਮ ਤੱਕ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਪ੍ਰੋਗਰਾਮ ਦੀ ਰਿਕਾਰਡਇੰਗ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ” ਧਮਕ ਪੰਜਾਬ ਦੀ” ਬਲਜਿੰਦਰ ਚੱਕ ਅਲੀਸ਼ੇਰ , ਤਰਸੇਮ ਭਟਾਲ ਅਮਰਜੀਤ ਬਲਿਆਲਾ ਤੇ ਪੂਰੀ ਟੀਮ ਵੱਲੋਂ ਕੀਤਾ ਗਿਆ ਇਹ ਪ੍ਰੋਗਰਾਮ ਐਤਵਾਰ ਨੂੰ ਅੱਠ ਤੋਂ ਸਾਢੇ ਵਜੇ ਦੂਰਦਰਸ਼ਨ ਜਲੰਧਰ ਕੇਂਦਰ ਦੇ ਡੀ ਡੀ ਪੰਜਾਬੀ ਚੈਨਲ ਤੇ ਪ੍ਰਸਾਰਿਤ ਹੁੰਦਾ ਹੈ ਇਹ ਖੋਖਰ ਵਾਲਾ ਮੇਲਾ ਵੀ ਡੀਡੀ ਪੰਜਾਬੀ ਤੇ ਸਰੋਤੇ ਦੇਖ ਸਕਦੇ ਹਨ। ਲਾਈਵ ਮੇਲਾ ਟੀਵੀ ਵੱਲੋਂ ਕੀਤਾ ਗਿਆ। ਇਸ ਸੱਭਿਆਚਾਰਕ ਮੇਲੇ ਵਿੱਚ ਮੁੱਖ ਮਹਿਮਾਨ ਸਰਦਾਰ ਸੁਖਵਿੰਦਰ ਸਿੰਘ , ਅੰਮ੍ਰਿਤਪਾਲ ਸਿੰਘ ਐਸ ਡੀ ਓ, ਐਡਵੋਕੇਟ ਲਖਣਪਾਲ ਸਿੰਘ , ਬਲਦੇਵ ਸਿੰਘ ਮਢਾਲੀ ਮੁੱਖ ਤੌਰ ਤੇ ਸ਼ਾਮਿਲ ਹੋਏ ਅਤੇ ਇਹਨਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ ਸਨਮਾਨ ਦਵਿੰਦਰ ਬਰਨਾਲਾ ਤੇ ਗੀਤਕਾਰ ਤੇਜਿੰਦਰ ਕਿਸ਼ਨਗੜ੍ਹ, ਬਿੱਲੂ ਨੰਬਰਦਾਰ ਸੰਘਾ ਸਰਪੰਚ ਗੁਰਚਰਨ ਸਿੰਘ , ਅਸ਼ੋਕ ਬਾਂਸਲ ਮਾਨਸਾ ਆਦਿ ਹੋਰ ਸਹਿਯੋਗ ਸੱਜਣਾ ਦਾ ਸਨਮਾਨ ਕੀਤਾ ਗਿਆ। ਪ੍ਰਬੰਧਕੀ ਟੀਮ ਵਿੱਚ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ , ਬਿੰਦਰ ਵਾਸੀ ਝਨੀਰ, ਪੱਪੂ ਝਨੀਰ , ਅਜੈਬ ਸਿੰਘ ਝਨੀਰ, ਜੱਗਾ ਖੋਖਰ ਖਜਾਨਚੀ, ਜਗਦੇਵ ਬਰਸਾਲ , ਕੋਚ ਮਲਕੀਤ, ਜਗਸੀਰ ਸਿੰਘ ਸਾਬਕਾ ਸਰਪੰਚ ਅਤੇ ਜਗਸੀਰ ਸਿੰਘ ਪ੍ਰਧਾਨ , ਗੁਰਪ੍ਰੀਤ ਸਿੰਘ ਮਾਨ ਹੀਰਕੇ ਆਦਿ ਹੋਰਨਾਂ ਤੋਂ ਇਲਾਵਾ ਠਾਠਾ ਮਾਰਦਾ ਸੈਂਕੜੇ ਦੀ ਗਿਣਤੀ ਦੇ ਵਿੱਚ ਦਰਸ਼ਕਾ ਦਾ ਇਕੱਠ ਸ਼ਾਮਿਲ ਸੀ।

Leave a comment

Your email address will not be published. Required fields are marked *