August 7, 2025
#Latest News

ਸ਼ੱਕੀ ਹਾਲਾਤਾਂ ਵਿਚ ਨੌਜਵਾਨ ਦੀ ਮੌਤ

ਭਵਾਨੀਗੜ੍ਹ, (ਵਿਜੈ ਗਰਗ) ਸਥਾਨਕ ਪੁਲੀਸ ਵਲੋਂ ਕਾਲਾ ਰਾਮ ਪੁੱਤਰ ਜਗਦੀਸ਼ ਚੰਦ ਵਾਸੀ ਅਜੀਤ ਨਗਰ ਭਵਾਨੀਗੜ੍ਹ ਦੀ ਸ਼ਿਕਾਇਤ ਤੇ ਇਕ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਕਾਲਾ ਰਾਮ ਦੋਸ਼ ਲਗਾਇਆ ਕਿ ਸਥਾਨਕ ਸ਼ਹਿਰ ਦੇ ਸਮਸ਼ਾਨ ਘਾਟ ਰੋਡ ਤੇ ਰਹਿੰਦੇ ਜੀਤੀ ਨਾਮੀ ਇਕ ਲੜਕੇ ਵਲੋਂ ਮੇਰੇ ਪੁੱਤਰ ਕੈਲਾਸ਼ ਨੂੰ ਫੋਨ ਕੀਤਾ ਗਿਆ ਤਾਂ ਉਸਦਾ ਪੁੱਤਰ ਆਪਣੇ ਬੀੜੀਆਂ/ਸਿਗਰਟਾਂ ਵਾਲੇ ਖੋਖੇ ਤੇ ਚਲਾ ਗਿਆ ਅਤੇ ਉਸਤੋਂ ਬਾਅਦ ਜਦੋਂ ਅਸੀਂ ਸਾਡੇ ਲੜਕੇ ਕੈਲਾਸ ਨੂੰ ਫੋਨ ਕੀਤਾ ਤਾਂ ਉਹ ਫੋਨ ਨਹੀਂ ਚੁੱਕਿ ਰਿਹਾ ਸੀ ਅਤੇ ਜਦੋਂ ਮੈਂ ਆਪਣੇ ਖੋਖੇ ਤੇ ਗਿਆ ਤਾਂ ਉਥੇ ਸਾਨੂੰ ਪਤਾ ਲੱਗਿਆ ਕਿ ਕੈਲਾਸ਼ ਕੁਮਾਰ ਨੂੰ ਜੀਤੀ ਅਤੇ ਉਸਦੇ ਨਾਲ ਰਹਿੰਦੀ ਬਬਲੀ ਨਾਮ ਦੀ ਔਰਤ ਦੋਵੇਂ ਨਾਭਾ ਸਾਇਡ ਲੈ ਗਏ ਹਨ। ਉਸਤੋਂ ਬਾਅਦ ਅਸੀਂ ਮੇਰੇ ਲੜਕੇ ਨੂੰ ਫੋਨ ਕਰਦੇ ਰਹੇ ਪਰ ਜਦੋਂ ਉਸਨੇ ਫੋਨ ਨਾ ਚੁੱਕਿਆ ਤਾਂ ਮੈਂ ਅਤੇ ਮੇਰੀ ਪਤਨੀ ਨੀਲਮ ਦੋਵੇਂ ਜੀਤੀ ਉਕਤ ਦੇ ਘਰ ਗਏ ਜਿੱਥੇ ਉਸਦੀ ਮਾਤਾ ਨੇ ਜੀਤੀ ਨਾਲ ਫੋਨ ਤੇ ਗੱਲ ਕਰਵਾਈ ਅਤੇ ਜੀਤੀ ਉਕਤ ਨੇ ਦੱਸਿਆ ਕਿ ਕੈਲਾਸ ਕੁਮਾਰ ਮੇਰੇ ਨਾਲ ਹੈ ਅਤੇ ਅਸੀਂ ਨਾਭਾ ਕੈਚੀਆਂ ਤੋਂ ਜੋ ਸੂਏ ਵਾਲੀ ਸੜਕ ਜਾਂਦੀ ਹੈ ਉਸ ਤੇ ਬਣੇ ਸਮਸ਼ਾਨਘਾਟ ਪਾਸ ਖੜੇ ਹਾਂ, ਜਿਸ ਪਰ ਮੈਂ ਸ਼ਾਮ ਦੇ ਤਕਰੀਬਨ 4 ਵਜੇ ਨਾਭਾ ਕੈਚੀਆਂ ਤੋਂ ਸੂਏ ਦੇ ਨਾਲ ਨਾਲ ਜਾਂਦੀ ਸੜਕ ਤੇ ਬਣੇ ਸਮਸ਼ਾਨਘਾਟ ਪਾਸ ਪੁੱਜਿਆ ਤਾਂ ਉਥੇ ਮੇਰਾ ਲੜਕਾ ਕੈਲਾਸ ਕੁਮਾਰ ਬੈਂਚ ਤੇ ਪਿਆ ਸੀ ਜੋ ਬੋਲ ਨਹੀਂ ਰਿਹਾ ਸੀ। ਫਿਰ ਮੈਂ ਅਤੇ ਆਪਣੇ ਦੋਸਤਾਂ ਦੀ ਮੱਦਦ ਨਾਲ ਮੇਰੇ ਲੜਕੇ ਕੈਲਾਸ ਕੁਮਾਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਵਾਨੀਗੜ੍ਹ ਲੈ ਕੇ ਆਇਆ ਜਿੱਥੇ ਡਾਕਟਰ ਸਾਹਿਬ ਨੇ ਮੇਰੇ ਲੜਕੇ ਕੈਲਾਸ ਕੁਮਾਰ ਨੂੰ ਚੈਕ ਕਰਕੇ ਮ੍ਰਿਤਕ ਕਰਾਰ ਦੇ ਦਿੱਤਾ। ਕਾਲਾ ਰਾਮ ਨੇ ਕਿਹਾ ਕਿ ਮੇਰੇ ਲੜਕੇ ਕੈਲਾਸ ਕੁਮਾਰ ਨੂੰ ਜੀਤੀ ਅਤੇ ਬਬਲੀ ਉਕਤਾਨ ਨੇ ਕਿਸੇ ਕਿਸਮ ਦੀ ਕੋਈ ਗਲਤ ਦਵਾਈ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਦਿੱਤੀ ਹੈ ਜਿਸ ਨਾਲ ਉਸਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪੁਲੀਸ ਥਾਣੇ ਦਾ ਘਿਰਾਓ ਕਰਨਗੇ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਪਰਿਵਾਰ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਕਾਰਵਾਈ ਕੀਤੀ ਜਾਵੇਗੀ।

Leave a comment

Your email address will not be published. Required fields are marked *