ਪਿੰਡ ਘੁੜਕਾ ਜਿਲ੍ਹਾ ਜਲੰਧਰ ਦੇ ਅਸ਼ਵਨੀ ਕੁਮਾਰ ਬਣੇ ਇਨਕਮਟੈਕਸ ਡਿਪਾਰਟਮੈਂਟ ਵਿੱਚ ਵੱਡੇ ਅਫਸਰ,

ਜਲੰਧਰ/ਗੁਰਾਇਆ, ਸਿਆਣੇ ਕਹਿੰਦੇ ਹੁੰਦੇ ਹਨ ਕਿ ਜਦੋ ਕਿਸੇ ਨੇ ਮਨ ਵਿੱਚ ਧਾਰਿਆ ਹੋਵੇ ਕਿ ਮੈਂ ਕਿਸੇ ਮੰਜ਼ਿਲ ਤੱਕ ਪੁੰਹਚਣਾ ਹੈ, ਉਹ ਜਰੂਰ ਆਪਣੀ ਮੰਜ਼ਿਲ ਤਕ ਪੁੰਹਚਦਾ ਹੈ ਜਿਸ ਤਰਾਂ ਕਿ ਪਿੰਡ ਘੁੜਕਾ ਦੇ ਵਸਨੀਕ ਅਸ਼ਵਨੀ ਕੁਮਾਰ ਨੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਸੰਘਰਸ਼ ਕਰਦੇ ਰਹੇ ਅਸ਼ਵਨੀ ਕੁਮਾਰ ਸੀ.ਏ.ਜੀ ਕੈਮਪਟਰੋਲਰ ਅਤੇ ਉਡੀਟਰ ਜਨਰਲ ਆਫ ਇੰਡੀਆ ਦੀ ਪੋਸਟ ਤੇ ਕੇਰਲਾ ਵਿੱਚ ਤਿੰਨ ਮਹੀਨੇ ਪਹਿਲਾ ਨੋਕਰੀ ਜੁਆਨਿ ਕਰ ਲਈ ਹੈ ਅਸ਼ਵਨੀ ਕੁਮਾਰ ਨੂੰ ਸਭ ਤੋਂ ਜਿਆਦਾਤਰ ਸਹਿਯੋਗ ਆਪਣੇ ਮਾਤਾ ਨੀਤੂ ਰਾਣੀ ਪਿਤਾ ਪਰਮਜੀਤ ਸਿੰਘ ਅਤੇ ਭੈਣ ਸ਼ਬਨਮ ਹੁਰਾਂ ਕੋਲੋ ਮਿਲਿਆ ਹੈ ਨਾਲ ਦੀ ਨਾਲ ਅਸ਼ਵਨੀ ਕੁਮਾਰ ਨੇ ਦੱਸਿਆ ਵਰਲਡ ਫੇਮਸ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਜੀ ਮੇਰੇ ਮਾਮਾ ਜੀ ਦਾ ਵੀ ਪੂਰਾ ਮੈਨੂੰ ਸਹਿਯੋਗ ਮਿਲਿਆ ਹੈ ਜੋ ਹਰ ਸਮੇ ਮੈਨੂੰ ਗਾਇਡ ਕਰਦੇ ਰਹਿੰਦੇ ਸਨ ਅਸ਼ਵਨੀ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੈਨੂੰ ਇਨਕਮਟੈਕਸ ਡਿਪਾਰਟਮੈਂਟ ਵਿੱਚ ਨੋਕਰੀ ਮਿਲਣ ਤੋ ਪਹਿਲਾ ਮੈਂ ਐਸ ਬੀ ਆਈ ਬੈਂਕ ਵਿੱਚ ਅਤੇ ਗੁਰਾਇਆ ਦੇ ਪ੍ਰਾਈਵੇਟ ਸਕੂਲ ਵਿੱਚ ਵੀ ਨੋਕਰੀ ਕੀਤੀ ਸੀ ਪਰ ਜੋ ਮਨ ਵਿੱਚ ਧਾਰਿਆ ਸੀ ਕਿਸੇ ਮੰਜ਼ਿਲ ਤੱਕ ਪਹੁੰਚਣ ਦੀ ਤਮੰਨਾ ਸੀ ਕਿ ਕਿਸੇ ਵੱਡੇ ਡਿਪਾਰਟਮੈਂਟ ਵਿੱਚ ਨੋਕਰੀ ਕਰਨ ਦੀ ਇੱਛਾ ਸੀ ਉਹ ਵੀ ਤਮੰਨਾ ਮੇਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਪੂਰੀ ਕਰ ਦਿੱਤੀ,ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦੀ ਬਦੌਲਤ ਆਪਣੇ ਮਾਤਾ ਪਿਤਾ ਜੀ ਦੇ ਆਸ਼ੀਰਵਾਦ ਸਦਕਾ ਇਸ ਮੁਕਾਮ ਤੇ ਪੁਹੰਚਿਆ ਹਾਂ,ਜਿਸ ਸਕੂਲ ਵਿੱਚ ਅਸ਼ਵਨੀ ਕੁਮਾਰ ਨੇ ਬੱਚਿਆ ਨੂੰ ਪੜਾਇਆ ਸੀ ਉਸ ਸਕੂਲ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਵਾਈ ਸਕੂਲ ਦੀ ਪ੍ਰਿੰਸੀਪਲ ਨੇ ਬੱਚਿਆ ਨੂੰ ਅਸ਼ਵਨੀ ਕੁਮਾਰ ਬਾਰੇ ਸਾਰੀ ਜਾਣਕਾਰੀ ਦਿੱਤੀ ਦੱਸਿਆ ਕਿ ਕਿਸ ਤਰਾਂ ਇਹ ਲੜਕਾ ਮੇਹਨਤ ਕਰਕੇ ਇਸ ਮੰਜ਼ਿਲ ਤੱਕ ਪੁੰਹਚਿਆ ਹੈ ਅਤੇ ਸਕੂਲ ਦੀ ਪ੍ਰਿੰਸੀਪਲ ਵਲੋਂ ਅਸ਼ਵਨੀ ਕੁਮਾਰ ਦਾ ਮਾਣ ਸਨਮਾਨ ਕੀਤਾ ਗਿਆ, ਇੱਥੇ ਇੱਕ ਗੱਲ ਹੋਰ ਜ਼ਿਕਰਯੋਗ ਹੈ ਕਿ ਅਸ਼ਵਨੀ ਕੁਮਾਰ ਨੇ ਬੱਚਿਆ ਨੂੰ ਆਪਣੇ ਘਰ ਵਿੱਚ ਟਿਊਸ਼ਨ ਵੀ ਪੜਾੳਂਦੇ ਰਹੇ ਨੇੜੇ ਨੇੜੇ ਪਿੰਡਾਂ ਦੇ ਬੱਚੇ ਟਿਊਸ਼ਨ ਪੜ੍ਹਨ ਆਉਂਦੇ ਸਨ, ਪਿੰਡ ਘੁੜਕਾ ਦੇ ਲੋਕਾਂ ਨੇ ਅਸ਼ਵਨੀ ਕੁਮਾਰ ਦਾ ਪਿੰਡ ਪੁੰਹਚਣ ਤੇ ਫੁੱਲਾਂ ਦੇ ਹਾਰ ਪਾ ਕੇ ਢੋਲ ਵਜਾਆ ਕੇ ਲੱਡੂ ਬਰਫੀ ਵੰਡ ਕੇ ਕੀਤਾ ਭਰਵਾ ਸਵਾਗਤ ਅਤੇ ਪੂਰੇ ਪਿੰਡ ਦਾ ਚੱਕਰ ਲਗਾਇਆ ਗਿਆ ਅਤੇ ਪਿੰਡ ਦੇ ਹਰ ਵੱਡੇ ਤੋ ਲੈ ਕੇ ਛੋਟੇ ਤੱਕ ਬਹੁਤ ਸਾਰਾ ਪਿਆਰ ਮਿਲਿਆ, ਪਿੰਡ ਘੁੜਕਾ ਦੇ ਪਿੰਦਾ ਜੌਹਲ ਅਸ਼ੋਕ ਕੁਮਾਰ ਘੁੜਕਾ ਅਤੇ ਮਿਸ਼ਨਰੀ ਗਾਇਕ ਮਨਜੀਤ ਸੋਨੂੰ ਦਾ ਪਰਿਵਾਰ ਨੂੰ ਬਹੁਤ ਪਿਆਰ ਮਿਲਿਆ, ਪ੍ਰਮਾਤਮਾ ਕਰੇ ਅਸ਼ਵਨੀ ਕੁਮਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਅਤੇ ਹੋਰ ਵੱਡਾ ਅਫਸਰ ਬਣੇ ਅਤੇ ਆਪਣੇ ਪਰਿਵਾਰ ਦਾ ਪਿੰਡ ਦਾ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰੇ
