August 7, 2025
#Latest News

ਥਾਣਾ ਨੂਰਮਹਿਲ ਦੀ ਪੁਲਿਸ ਵੱਲੋ 410 ਨਸ਼ੀਲੀਆ ਗੋਲੀਆ ਸਮੇਤ ਇੱਕ ਦੋਸੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ।

ਨੂਰਮਹਿਲ (ਤੀਰਥ ਚੀਮਾ) ਡਾਕਟਰ ਅੰਕੁਰ ਗੁਪਤਾ, ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐੱਸ, ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਕੁਲਵਿੰਦਰ ਸਿੰਘ ਵਿਰਕ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਵਰਿੰਦਰਪਾਲ ਸਿੰਘ, ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵਲੋਂ 01 ਨੌਜਵਾਨ ਨੂੰ 410 ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵਿੰਦਰ ਸਿੰਘ ਵਿਰਕ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਨੇ ਦੱਸਿਆ ਕਿ ਮਿਤੀ 06-04-2024 ਨੂੰ SI ਜਗਜੀਤ ਸਿੰਘ 256/HPR ਸਮੇਤ ਪੁਲਿਸ ਪਾਰਟੀ ਦੇ ਪੁਰਾਣਾ ਬੱਸ ਅੱਡਾ ਨੂਰਮਹਿਲ ਮੋਜ਼ੂਦ ਸੀ ਤਾਂ ਏਐਸਆਈ ਵਰਿੰਦਰ ਮੋਹਨ ਸਿੰਘ ਨੂੰ ਮੁਖਬਰ ਖਾਸ ਵੱਲੋ ਇਤਲਾਹ ਕਿ ਜਗਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਧਰਮੇ ਦੀਆਂ ਛੰਨਾ ਥਾਣਾ ਮਹਿਤਪੁਰ ਜਿਲਾ ਜਲੰਧਰ ਜੋ ਕਿ ਪਿੰਡ ਚੀਮਾ ਕਲਾਂ ਗੇਟ ਦੇ ਨਜਦੀਕ ਆਪਣੀ ਸਵਿਫਟ ਕਾਰ ਤੇ ਨਸ਼ੀਲੀਆਂ ਗੋਲੀਆਂ ਵੇਚਣ ਲਈ ਗਾਹਕ ਦੀ ਉਡੀਕ ਕਰ ਰਿਹਾ ਹੈ ਜੋ ਇਤਲਾਹ ਠੋਸ ਤੇ ਸੱਚੀ ਹੋਣ ਤੇ SI ਜਗਜੀਤ ਸਿੰਘ ਵੱਲੋ ਉਕਤ ਮੁਕਦਮਾ ਨੰਬਰ 20 ਮਿਤੀ 06-04-2024 ਅ/ਧ 22-61-85 NDPS ACT ਥਾਣਾ ਨੂਰਮਹਿਲ ਦਰਜ ਰਜਿਸਟਰ ਕੀਤਾ ਤੇ ਦੋਸ਼ੀ ਜਗਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਧਰਮੇ ਦੀਆਂ ਛੰਨਾਂ ਥਾਣਾ ਮਹਿਤਪੁਰ ਜਿਲਾ ਜਲੰਧਰ ਪਾਸੋ 410 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਅਤੇ ਦੋਸੀ ਦੀ ਕਾਰ ਸਵਿਫਟ ਨੰਬਰ HR-12-L-6886 ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ । ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ, ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Leave a comment

Your email address will not be published. Required fields are marked *