August 7, 2025
#Punjab

ਜੇ ਡੀ ਸੈਂਟਰਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਮਨਾਇਆ ਗਿਆ

ਸਵ.ਸਰਦਾਰ ਰਵੀਪਾਲ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਉੱਤੇ ਚਲਦੇ ਸਰਦਾਰ ਸਿਮਰਜੀਤ ਸਿੰਘ ਮੋਮੀ (ਮੌਜੂਦਾ ਚੇਅਰਮੈਨ)ਅਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਜੇ ਡੀ ਸੈਂਟਰਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ ।ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੀ ਵਿਦਿਅਕ ਯੋਗਤਾ ਅਤੇ ਖੇਡਾਂ ਵਿੱਚ ਸਫਲਤਾਵਾਂ ਪ੍ਰਾਪਤ ਕਰਨ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਰਦਾਰ ਸਿਮਰਜੀਤ ਸਿੰਘ ਮੋਮੀ ਮੌਜੂਦਾ ਚੇਅਰਮੈਨ ,ਸ਼੍ਰੀ ਪੰਕਜ ਵਰਮਾ, ਸ਼੍ਰ ਰੁਪਿੰਦਰ ਸਿੰਘ ,ਸ੍ ਦਇਆਲ ਸਿੰਘ, ਸ਼੍ਰੀਮਤੀ ਮਨਜੀਤ ਕੌਰ ਜੋਸਨ,ਸ੍ਰ ਗੁਰਦੀਪ ਸਿੰਘ , ਸ਼੍ਰੀ ਬਲਦੇਵ ਰਾਜ ਅਰੋੜਾ ,ਸ੍ਰੀ ਕੁਲਦੀਪ ਕੁਮਾਰ ਜੀ, ਸ਼੍ਰੀ ਮਤੀ ਸੁਖਵਿੰਦਰ ਕੌਰ ਜੀ ,ਸ੍ਰ ਬਲਵਿੰਦਰ ਸਿੰਘ ਜੀ, ਸ਼੍ਰੀ ਨੀਰਜ ਵਰਮਾ ਅਤੇ ਮੀਡੀਆ ਮੈਂਬਰ ਸਰਦਾਰ ਲਖਵਿੰਦਰ ਸਿੰਘ ਜੀ ਅਤੇ ਸ੍ਰੀ ਅਸ਼ੋਕ ਚੌਹਾਨ ਜੀ ਦੀ ਮੌਜੂਦਗੀ ਵਿੱਚ ਹੋਇਆ। ਉਹਨਾਂ ਨੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਵੱਲੋਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜੋ ਕਿ ਦੇਖਣ ਯੋਗ ਸਨ। ਪ੍ਰੋਗਰਾਮ ਦੇ ਵਿੱਚ ਸਕਿਟਾਂ ਗਿੱਧੇ ਭੰਗੜੇ ਅਤੇ ਹੋਰ ਕਈ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ ।ਸਰਦਾਰ ਤਜਿੰਦਰ ਸਿੰਘ ਹਾਂਡਾ ਜੀ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਰਿਫਰੈਸਮੈਂਟ ਵੀ ਦਿੱਤੀ ਗਈ।

Leave a comment

Your email address will not be published. Required fields are marked *