ਲੋਕ ਸਭਾ ਹਲਕਾ ਬਠਿੰਡਾ ਤੋਂ ਅਜਾਦ ਉਮੀਦਵਾਰ ਮਨਪ੍ਰੀਤ ਸਿੰਘ ਮਣੀ ਕਲਾਣਾ ਨੇ ਕੀਤਾ ਵਿਧਾਨ ਸਭਾ ਹਲਕਾ ਮੋੜ ਦਾ ਤੂਫ਼ਾਨੀ ਦੌਰਾ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅਜਾਦ ਉਮੀਦਵਾਰ ਮਨਪ੍ਰੀਤ ਸਿੰਘ ਮਣੀ ਕਲਾਣਾ ਨੇ ਆਪਣਾ ਚੋਣ ਪ੍ਰਚਾਰ ਦੌਰਾਨ ਵਿਧਾਨ ਸਭਾ ਹਲਕਾ ਮੋੜ ਦੇ ਸ਼ਹਿਰ ਵਿੱਚ ਵੱਖ-ਵੱਖ ਵਰਗਾਂ ਨੂੰ ਮਿਲਿਆ। ਜਿਨ੍ਹਾਂ ਨੇ ਮਨਪ੍ਰੀਤ ਸਿੰਘ ਮਣੀ ਕਲਾਣਾ ਦਾ ਲੋਕ ਸਭਾ ਹਲਕਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਉਤਰੇ ਆਪਣੇ ਚਹੇਤੇ ਉਮੀਦਵਾਰ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਅਤੇ ਇਸ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਤੇ ਹਰ ਤਬਕੇ ਦੇ ਲੋਕਾਂ ਨੇ ਇਸ ਚੋਣਾਂ ਵਿੱਚ ਮਦਦ ਕਰਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਸ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣਾਂ ਵਿੱਚ ਉੱਚੇ ਰੁਤਬੇ ਵਾਲਿਆਂ ਨੂੰ ਜਿਤਾਉਣ ਤੋਂ ਬਾਅਦ ਮਿਲਣ ਲਈ ਤਰਸਦੇ ਰਹਿੰਦੇ ਹਨ ਪਰ ਉਨ੍ਹਾਂ ਕਿਹਾ ਕਿ ਉਹ ਅਜਿਹਾ ਨਹੀਂ ਕਰਨਗੇ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਰਹਿਣਗੇ ਉਨ੍ਹਾਂ ਨੂੰ ਕਿਸੇ ਸੰਤਰੀ ਗੰਨਮੈਨਾਂ ਤੋਂ ਪੁੱਛਣ ਦੀ ਲੋੜ ਨਹੀਂ ਪਵੇਗੀ ਜਦੋਂ ਵੀ ਕੋਈ ਉਨ੍ਹਾਂ ਦਾ ਆਪਣਾ ਜਾਂ ਪਿੰਡ ਸ਼ਹਿਰ ਦਾ ਕੰਮ ਜਾਂ ਕਿਸੇ ਕਿਸਮ ਦਾ ਉਨ੍ਹਾਂ ਨਾਲ ਕੋਈ ਅਧਿਕਾਰੀ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ ਉਹ ਉਹਨਾਂ ਦੇ ਫੋਨ ਤੇ ਗੱਲਬਾਤ ਕਰਦਿਆਂ ਹੀ ਹੱਲ ਹੋ ਜਾਇਆ ਕਰੇਗਾ ਉਹਨਾਂ ਕਿਹਾ ਕਿ ਉਹ ਇਲਾਕੇ ਲਈ ਨਵਾ ਹੋ ਸਕਦੇ ਪਰ ਉਹ ਬਠਿੰਡਾ ਦੀ ਧਰਤੀ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਹਰ ਲੋੜਵੰਦਾਂ ਤੱਕ ਪਹੁੰਚਣ ਲਈ ਕੋਈ ਅਜਿਹੀ ਤਾਕਤ ਉਹਨਾਂ ਦੇ ਰਾਹ ਰੋੜ੍ਹਾ ਨਹੀਂ ਬਣ ਸਕਦਾ ਹਰ ਵਕਤ ਲੋਕਾਂ ਦੀ ਕਚਹਿਰੀ ਵਿੱਚ ਬੈਠ ਕੇ ਮਸਲੇ ਹੱਲ ਕਰਨ ਦੇ ਨਾਲ-ਨਾਲ ਪੇਂਡੂ ਅਤੇ ਸ਼ਹਿਰੀ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਰਹੇਗਾ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹਨੇ ਦੇ ਮੁਕਾਬਲੇ ਬਹੁਤ ਵੱਡੇ-ਵੱਡੇ ਥੰਮਾਂ ਦੀਆਂ ਜੜ੍ਹਾਂ ਹਲਾ ਕਿ ਰੱਖ ਦੇਣਗੇ ਜਿੰਨੇ ਵੀ ਉਮੀਦਵਾਰ ਤੁਹਾਡੇ ਕੋਲ ਆਉਣਗੇ ਇਹ ਸਭ ਤੁਸੀਂ ਪਰਖ ਕੇ ਦੇਖ ਲਏ ਹਨ ਇਹਨਾਂ ਕੋਲ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਕੀਤਾ ਹੁਣ ਤੱਕ ਭੋਲੀ ਭਾਲੀ ਜਨਤਾ ਦੀਆਂ ਵੋਟਾਂ ਵਟੋਰਨ ਤੋਂ ਬਾਅਦ ਇਹ ਜਹਾਜ਼ਾਂ ਤੋਂ ਥੱਲੇ ਪੈਰ ਨਹੀਂ ਲਾਉਂਦੇ ਉਹਨਾਂ ਅਪੀਲ ਕੀਤੀ ਕਿ ਇਸ ਵਾਰ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਮਣੀ ਕਲਾਣਾ ਨੂੰ ਇੱਕ ਇੱਕ ਵੋਟ ਪਾ ਕੇ ਬਠਿੰਡਾ ਸੀਟ ਤੋਂ ਜਿੱਤਾ ਕੇ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਚੁਣ ਕੇ ਲੋਕ ਸਭਾ ਵਿੱਚ ਭੇਜਣ ਅਤੇ ਉਨ੍ਹਾਂ ਦੀ ਅਵਾਜ਼ ਬਣ ਕੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਮੁਦਿਆਂ ਤੇ ਆਪਣੀ ਅਵਾਜ਼ ਬੁਲੰਦ ਕਰਨਗੇ ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਇਲਾਵਾ ਰਮਨਪ੍ਰੀਤ ਵਰਮਾ ਰੌਕੀ, ਸੁਭਾਸ਼ ਚੰਦ, ਗੋਲਡੀ, ਜੱਗਾ,ਪਵਨ ਬਾਂਸਲ,ਚਿਮਨ ਲਾਲ ਗੋਇਲ,ਪਾਲ ਪਲੇਅ,ਮੰਗਾਂ,ਮੁਕੇਸ਼, ਅਮਿਤ ,ਨੱਥਾ ਜਿਉਲਰਜ , ਸ਼ਿਵਾ,ਖੇਮ ਰਾਜ ਮਾਰਕੀਟ ਕਮੇਟੀ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ ।
