August 7, 2025
#National

ਦਾਣਾ ਮੰਡੀ ਸ਼ਾਹਕੋਟ ਵਿਖੇ ਐਸ.ਡੀ.ਐਮ ਰਿਸ਼ਭ ਬਾਂਸਲ ਨੇ ਕਰਵਾਈ ਕਣਕ ਦੀ ਖਰੀਦ ਸ਼ੁਰੂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਦਾਣਾ ਮੰਡੀ ਸ਼ਾਹਕੋਟ ਵਿਖੇ ਅੱਜ ਕਣਕ ਦੀ ਖਰੀਦ ਸ਼ੁਰੂ ਹੋਈ ਗਈ। ਇਸ ਮੌਕੇ ਰਿਸ਼ਭ ਬਾਂਸਲ ਐਸ.ਡੀ.ਐਮ ਸ਼ਾਹਕੋਟ ਨੇ ਕਿਸ਼ਨ ਚੰਦ ਐਂਡ ਸੰਨਜ਼ ਦੀ ਆੜਤ ਤੋਂ ਕਿਸਾਨ ਅੰਮ੍ਰਿਤਪਾਲ ਸਿੰਘ ਪੁੱਤਰ ਬਖਤਾਵਰ ਸਿੰਘ ਵਾਸੀ ਰਾਈਵਾਲ ਦੀ ਢੇਰੀ ਦੀ ਪਹਿਲੀ ਬੋਲੀ ਕਰਵਾਈ। ਜਿਸ ਦੀ ਖਰੀਦ ਪਨਸਪ ਖਰੀਦ ਏਜੰਸੀ ਵੱਲੋਂ ਇੰਸਪੈਕਟਰ ਨਵਦੀਪ ਸਿੰਘ ਦੁਆਰਾ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਤੇਜਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਸ਼ਾਹਕੋਟ, ਪਵਨ ਅਗਰਵਾਲ ਪ੍ਰਧਾਨ ਦਾਣਾ ਮੰਡੀ ਕਮੇਟੀ ਆਦਿ ਮੌਜੂਦ ਸਨ। ਇਸ ਮੌਕੇ ਪ੍ਰਧਾਨ ਪਵਨ ਅਗਰਵਾਲ ਨੇ ਐਸ.ਡੀ.ਐਮ ਬਾਂਸਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਬੋਲੀ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਸਾਰਿਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਐਸ.ਡੀ.ਐਮ ਰਿਸ਼ਭ ਬਾਂਸਲ ਨੇ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚੋਂ ਕਿਸਾਨਾਂ ਵੱਲੋਂ ਪੁੱਤਾ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ। ਇਸ ਮੌਕੇ ਤੇਜਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਸ਼ਾਹਕੋਟ ਨੇ ਕਿਹਾ ਕਿ ਮੰਡੀਆਂ ਵਿੱਚ ਸਾਰੇ ਹੀ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਅਤੇ ਆੜਤੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਅਗਰਵਾਲ, ਯਸ਼ਪਾਲ ਗੁਪਤਾ, ਸੰਜੀਵ ਗੁਪਤਾ, ਭਾਰਤ ਭੂਸ਼ਣ, ਵਿਸ਼ਾਲ ਬਾਂਸਲ, ਜੀਵਨ ਦਾਸ ਗੁਪਤਾ, ਰਵੀਸ਼ ਗੋਇਲ, ਸੰਜੇ ਗੁਪਤਾ, ਪ੍ਰੇਮ ਸ਼ਰਮਾ, ਪਰਮਜੀਤ ਸਿੰਘ, ਕਮਲੇਸ਼ ਮਿੱਤਲ, ਤਿਲਕ ਰਾਜ, ਪਵਨ ਮਿੱਤਲ, ਬਲਕਾਰ ਸਿੰਘ ਇੰਸਪੈਕਟਰ ਪਨਗਰੇਨ, ਨਵਦੀਪ ਕੁਮਾਰ ਪਨਸਪ, ਰਜਿੰਦਰ ਕੁਮਾਰ, ਜਗਦੀਪ ਮਾਰਕਫੈਡ, ਤਜਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ, ਅਮਿਤ ਕੁਮਾਰ ਭੱਟੀ, ਡੀ.ਐਫ.ਐਸ.ਓ ਪਰਦੀਪ ਕੁਮਾਰ, ਸ਼ਾਮ ਲਾਲ ਮੰਡੀ ਸੁਪਰਵਾਈਜ਼ਰ, ਅਮਨਦੀਪ ਲਾਡੀ, ਗਗਨਦੀਪ ਸਿੰਘ, ਗੁਰਦੇਵ ਸਿੰਘ ਮੰਡੀ ਸੁਪਰਵਾਈਜ਼ਰ ਲੋਹੀਆਂ, ਦਿਵਾਂਕਰ ਗੁਪਤਾ, ਤਰਸੇਮ ਲਾਲ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *