ਮਲਸੀਆ ਹਵੇਲੀ ਪੱਤੀ ਵਿਖੇ ਡਾ.ਬੀ.ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਸਾਖਰ ਚੇਤਨਾ ਸਮਾਗਮ ਕਰਵਾਇਆ ਗਿਆ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਲਸੀਆ ਹਵੇਲੀ ਪੱਤੀ ਵਿਖੇ ਡਾ.ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਇੱਕ ਸਾਖਰ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਹਵੇਲੀ ਪੱਤੀ ਮਲਸੀਆਂ ਦੇ ਅਧਿਆਪਕ ਮੈਡਮ ਕੰਵਲਜੀਤ ਕੌਰ, ਮੈਡਮ ਜਿੰਦਰ ਅਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਰਾਧੀਕਾ ਅਤੇ ਸਿਮਰਨਜੀਤ ਕੌਰ JNV ਤਲਵੰਡੀ ਮਾਧੋ ਵਿੱਚ ਚੋਣ ਹੋਣ ਤੇ ਸਨਮਾਨਿਤ ਕੀਤਾ। ਡਾ.ਅੰਬੇਦਕਰ ਜੀ ਦੇ ਜੀਵਨ ‘ਤੇ ਚਾਨਣਾ ਪਾਉਣ ਲਈ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਲਈ ਸਮਾਗਮ ਵਿੱਚ ਵੱਖ ਵੱਖ ਬੁਲਾਰੇ ਸ਼੍ਰੀ ਸ਼ਿੰਦਰਪਾਲ ਜੀ (ਪਿੰਡ ਕੰਨੀਆਂ), ਸ਼੍ਰੀ ਗੁਰਮੀਤ ਸਿੰਘ (DTF ਪ੍ਰਧਾਨ ਜਲੰਧਰ), ਸ਼੍ਰੀ ਹਰਜਿੰਦਰਪਾਲ ਸਿੰਘ (ਸ਼ਾਹਕੋਟ), ਸ਼੍ਰੀ ਜੀਵਨ ਲਾਲ, ਸ਼੍ਰੀ ਜਗਜੀਤ ਸਿੰਘ (ਅਧਿਆਪਕ), ਸ਼੍ਰੀ ਅਨਮੋਲ ਸਹੋਤਾ (ਅਧਿਆਪਕ), ਸ਼੍ਰੀ ਸੰਜੀਵ ਕੁਮਾਰ (ITI ਅਧਿਆਪਕ), ਸ਼੍ਰੀ ਸੰਦੀਪ ਕੁਮਾਰ (ਪ੍ਰੋਫੈਸਰ CT group of institutes Shahpur, Jalandhar) ਅਤੇ ਸ਼੍ਰੀ ਅਮਿਤ ਸੱਭਰਵਾਲ (XEN Irrigation Dept.), ਸ਼੍ਰੀ ਦਲਬੀਰ ਸੱਭਰਵਾਲ (ਮਲਸੀਆਂ), ਸ਼੍ਰੀ ਸੁਰਜੀਤ ਸੱਭਰਵਾਲ (ਮਲਸੀਆਂ), ਕੁਲਵੰਤ ਸਿੰਘ ਕੰਤਾ, ਸ਼ੇਖਰ ਅਤੇ ਜੱਸਾ ਖਾਸ ਤੌਰ ਤੇ ਸ਼ਾਮਲ ਹੋਏ। ਇਸ ਸਮਾਗਮ ਵਿੱਚ ਸ਼੍ਰੀ ਚਰਨਦਾਸ ਨਾਹਰ (ਮਲਸੀਆਂ), ਸ਼੍ਰੀ ਪਵਨਪ੍ਰੀਤ ਸਿੰਘ, ਸ਼੍ਰੀ ਅਜ਼ੀਜ਼ ਮਸੀਹ (ਰਿਟਾਇਰਡ PNB) ਅਤੇ ਕਮੇਟੀ ਮੈਂਬਰ ਵਿਜੇ, ਰਾਕੇਸ਼ ਕੁਮਾਰ, ਗੁਰਮੇਜ ਤੇਜੀ, ਰਾਜਨ ਸੱਭਰਵਾਲ, ਰਜਿਤ ਕੁਮਾਰ, ਬਲਰਾਜ, ਅਜੈ, ਅਤੇ ਸਮੂਹ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਮੈਂਬਰ ਹਵੇਲੀ ਪੱਤੀ ਮਲਸੀਆਂ ਨੇ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ।
