ਡੀ.ਏ.ਵੀ ਸਕੂਲ, ਫਿਲੌਰ ਨੇ ਰਾਸ਼ਟਰੀ ਪੱਧਰ ਦਾ ਏਸਥੇਟਿਕ ਸਕੂਲ ਅਵਾਰਡ 2024 ਜਿੱਤਿਆ

ਫਿਲੌਰ, ਡੀ.ਆਰ.ਵੀ ਡੀ.ਏ.ਵੀ ਸੈਂਟੇਨਰੀ ਪਬਲਿਕ ਸਕੂਲ, ਫਿਲੌਰ ਨੇ ਲਰਨਿੰਗ ਫੀਟ ਦੁਆਰਾ ਆਯੋਜਿਤ ਰਾਸ਼ਟਰੀ ਸਤਰ ‘ਤੇ ਸਨਮਾਨਿਤ ਏਸਥੇਟਿਕ ਸਕੂਲ ਅਵਾਰਡ 2024 ਜਿੱਤ ਕੇ ਇੱਕ ਵਾਰ ਫਿਰ ਸਿੱਖਿਆ ਵਿੱਚ ਆਪਣੀ ਵੱਖਰੀ ਵਿਦਿਅਕ ਪ੍ਰਤਿਬੰਧਤਾ ਸਾਬਤ ਕੀਤੀ ਹੈ। ਸਕੂਲ ਅਤੇ ਇਸ ਦੇ ਸਤਿਕਾਰਯੋਗ ਪਿ੍ੰਸੀਪਲ ਡਾ. ਯੋਗੇਸ਼ ਗੰਭੀਰ ਜੀ ਨੂੰ ਦਿੱਤੀ ਗਈ ਇਹ ਖਾਸ ਮਾਨਤਾ ਨੂੰ ਸ਼ੇਰੈਟਨ ਹੋਟਲ, ਸਾਕੇਤ ਨਵੀਂ ਦਿੱਲੀ ਵਿੱਚ ਦੂਰਅੰਦੇਸ਼ੀ ਵਾਲੀ ਸਿੱਖਿਆ ਨੂੰ ਵਧਾਉਣ ਵਿੱਚ ਉਨ੍ਹਾਂ ਦੇ ਦੂਰਦਰਸ਼ੀ ਅਗਵਾਈ ਦੀ ਪ੍ਰਸੰਸਾ ਕਰਦਿਆਂ ਮਿਲੀ ਹੈ। ਪਿ੍ੰਸੀਪਲ ਸਾਹਿਬ ਜੀ ਵਲੋਂ ਪ੍ਰਤੀਨਿਧੀ ਕਰਦੇ ਹੋਏ ਸਕੂਲ ਦੇ ਅਧਿਆਪਕਾਂ ਸ਼੍ਰੀਮਤੀ ਅਮਿਤਾ ਸ਼ਰਮਾ ਅਤੇ ਕੁਮਾਰੀ ਅਨੂ ਗੁਪਤਾ ਜੀ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ । ਡੀਆਰਵੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਨੇ ਨਾ ਕੇਵਲ ਬਦਲਾਅ ਨੂੰ ਅਪਨਾਇਆ ਹੈ ਬਲਕਿ ਪ੍ਰਗਤਿਸ਼ੀਲ ਸਿੱਖਿਆ ਲਈ ਪ੍ਰਤੀਕ ਦੇ ਰੂਪ ‘ਵਿੱਚ ਵੀ ਆਪਣੀ ਪਹਿਚਾਣ ਸਾਬਿਤ ਕਰਦੇ ਹੋਏ ਇਲਾਕੇ ਭਰ ਵਿੱਚ ਆਪਣੀ ਜਿੰਮੇਵਾਰੀ ਸਾਬਿਤ ਕੀਤੀ ਹੈ। ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਜੀ ਦੀ ਬਹੁਤ ਹੀ ਵਿਲੱਖਣ ਅਗਵਾਈ ਨੇ ਸਕੂਲ ਨਾਲ ਜੁੜੇ ਹਰ ਵਰਗ -ਮੈਂਬਰ ਨੂੰ ਰਚਨਾਤਮਕਤਾ, ਆਲੋਚਨਾਤਮਕ ਸੋਚ ਅਤੇ ਸਮੁੱਚੇ ਵਿਕਾਸ ਨੂੰ ਅਪਨਾਣ ਲਈ ਸ਼ਕਤੀਸ਼ਾਲੀ ਬਣਾਇਆ ਹੈ। ਵਿਲੱਖਣਤਾ ਭਰਪੂਰ ਸਿੱਖਿਆ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੇ ਸਮੂਹ ਸਟਾਫ਼, ਵਿਦਿਆਰਥੀਆਂ , ਮਾਪਿਆਂ ਅਤੇ ਇਸ ਨਾਲ ਜੁੜੇ ਹਰ ਮੈਂਬਰ ਨੂੰ ਨਿਰੰਤਰ ਸਹਿਯੋਗ ਅਤੇ ਨਵੇਂ ਸੁਝਾਅ ਦੇਣ ਦੇ ਲਈ ਪ੍ਰੇਰਿਤ ਕੀਤਾ ਹੈ।
