ਅਨੇਕਾਂ ਬਿਮਾਰੀਆਂ ਵਿੱਚ ਜਕੜੀ ਸੁਰਿੰਦਰ ਕੌਰ ਨੈਚਰੋਪੈਥੀ ਨਾਲ ਤੰਦਰੁਸਤ – ਡਾ. ਵਿਰਕ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਪਿਛਲੇ 30 ਸਾਲ ਤੋਂ ਅਨੇਕਾਂ ਬਿਮਾਰੀਆਂ ਵਿੱਚ ਜਕੜੀ ਸੁਰਿੰਦਰ ਕੌਰ 52 ਸਾਲ ਪਤਨੀ ਜਸਵੀਰ ਸਿੰਘ ਇਟਲੀ ਜਿਸ ਨੇ ਆਪਣਾਂ ਇਲਾਜ ਇਟਲੀ ਵਿੱਚ ਰਹਿੰਦਿਆਂ ਵੀ ਮਾਹਰ ਡਾਕਟਰਾਂ ਤੋਂ ਕਰਵਾਇਆ ਪ੍ਰੰਤੂ ਸਾਰੇ ਇਲਾਜ਼ ਫੇਲ ਹੋਣ ਕਾਰਨ ਪੀੜਤ ਉਦਾਸ ਅਤੇ ਮਾਨਸਿਕਤੋਰ ਤੇ ਪ੍ਰੇਸ਼ਾਨ ਰਹਿਣ ਲੱਗ ਪਈ ਸੀ ਜਿਸ ਨੂੰ ਕੁਦਰਤੀ ਇਲਾਜ ਪ੍ਰਣਾਲੀ ਦੀਆਂ ਵਿਧੀਆਂ ਨਾਲ ਤੰਦਰੁਸਤ ਕੀਤਾ ਗਿਆ,ਇਹ ਸ਼ਬਦ ਡਾ ਗੁਰਮੇਲ ਸਿੰਘ ਵਿਰਕ ਰਿਟਾ ਸੀ ਐਮ ਉ ਡੀ, ਡਾਇਰੈਕਟਰ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਮੁਫਤ ਨਸ਼ਾ ਛੁਡਾਊ ਕੇਂਦਰ ਭਦੌੜ ਨੇ ਆਪਣੇ ਰਿਸਰਚ ਸੈਂਟਰ ਭਦੌੜ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇਂ, ਡਾ ਵਿਰਕ ਨੇ ਕਿਹਾ ਕਿ ਪੀੜਤ ਸੁਰਿੰਦਰ ਕੌਰ ਫੈਂਟੀ ਲੀਵਰ,ਜਿਗਰ ਖਰਾਬ, ਫੂਡ ਪਾਈਪ ਖਾਂਣੇ ਵਾਲ਼ੀ ਵਿਚ ਜ਼ਖ਼ਮ,ਦਿਲ ਕਮਜ਼ੋਰ, ਮੋਢੇ ਅਤੇ ਹੋਰ ਕਈ ਬਿਮਾਰੀਆਂ ਨੇ ਪੀੜਤ ਜਕੜਿਆ ਹੋਇਆ ਸੀ ਜਦੋਂ ਕਿ ਸਾਡੀ ਟੀਮ ਦੇ ਮਾਹਰ ਡਾਕਟਰ ਮਨਿੰਦਰ ਸਿੰਘ ਵਿਰਕ ਬੀ ਐਨ ਵਾਈ ਐਸ਼ ਨੈਚਰੋਪੈਥੀ ਯੋਗਾ,ਡਾਕਟਰ ਉਪਿੰਦਰ ਸਿੰਘ ਵਿਰਕ ਐਮ ਬੀ ਬੀ ਐਸ,ਐਮ ਐਸ ਹੱਡੀਆਂ ਦੇ ਮਾਹਿਰ ਦੇ ਮਾਹਿਰ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਹਵਾ, ਮਿੱਟੀ, ਪਾਣੀ, ਧੁੱਪ, ਖੁਰਾਕ, ਯੋਗਾ, ਫਿਜ਼ੀਓਥਰੈਪੀ ਅਤੇ ਮਾਲਿਸ਼ ਨਾਲ ਪੀੜਤ ਦਾ ਇਲਾਜ ਕੀਤਾ ਤਾਂ ਪੀੜਤ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ, ਡਾਕਟਰ ਗੁਰਮੇਲ ਸਿੰਘ ਵਿਰਕ ਨੇ ਦੱਸਿਆ ਕਿ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਟਰਨੈਸ਼ਨਲ ਕੁਦਰਤੀ ਇਲਾਜ ਪ੍ਰਣਾਲੀ ਦੀਆਂ ਵਿਧੀਆਂ ਨਾਲ ਪੀੜਤਾਂ ਨੂੰ ਨਵੀਂ ਜ਼ਿੰਦਗੀ ਮਿਲ ਰਹੀ ਹੈ
