ਡੀ.ਏ.ਵੀ. ਸਕੂਲ ਨਕੋਦਰ ਵਿਖੇ ਗਿਆਰ੍ਹਵੀਂ ਜਮਾਤ ਦੇ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ

ਨਕੋਦਰ, ਕੇ.ਆਰ.ਐਮ. ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਨਕੋਦਰ ਵਿਚ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਇੰਚਾਰਜ ਪ੍ਰੋ. ਸੀਮਾ ਕੌਸ਼ਲ ਦੀ ਦੇਖ-ਰੇਖ ਹੇਠ ਗਿਆਰ੍ਹਵੀਂ ਜਮਾਤ ਦੇ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਆਉਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਡੀ.ਏ.ਵੀ. ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਿਨਾਂ ਨੇ ਵਿਦਿਆਰਥੀਆਂ ਨੇ ਇਸ ਸਕੂਲ ਵਿਚ ਦਾਖ਼ਲਾ ਲਿਆ ਹੈ, ਉਹ ਭਾਗਸ਼ਾਲੀ ਹਨ। ਵਾਇਸ ਪ੍ਰਿੰਸੀਪਲ ਪ੍ਰੋ. ਇੰਦੂ ਬੱਤਰਾ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਕੂਲ ਨਾਲ ਰੂਬਰੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲ ਦੇ ਟਾਈਮ ਟੇਬਲ ਬਾਰੇ ਦੱਸਿਆ। ਪ੍ਰੋ. (ਡਾ.) ਤੇਜਿੰਦਰ ਵਿਰਲੀ ਨੇ ਕਿਹਾ ਕਿ ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ੇ ਪੜ੍ਹਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਰੁਚੀ ਅਨੁਸਾਰ ਸਹੀ ਰਸਤੇ ਦੀ ਚੋਣ ਕਰਨੀ ਹੋਵੇਗੀ। ਪ੍ਰੋ. (ਡਾ.) ਸਾਹਿਲ ਅਰੋੜਾ ਨੇ ਮੈਥਮੈਟਿਕ ਵਿਸ਼ੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਮੈਥਮੈਟਿਕਸ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨਾ ਜ਼ਰੂਰੀ ਹੈ। ਲਾਇਬ੍ਰੇਰੀਅਨ ਮੈਡਮ ਰੇਖਾ ਰਾਣੀ ਨੇ ਲਾਇਬ੍ਰੇਰੀ ਅਤੇ ਵਿਦਿਆਰਥੀਆਂ ਦੀ ਸਟਰੀਮ ਦੇ ਮੁਤਾਬਿਕ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ। ਉਨਾਂ ਨੇ ਲਾਇਬ੍ਰੇਰੀ ਦੇ ਨਿਯਮਾਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿੱਚ ਪ੍ਰੋ. ਰਾਜਨ ਕਪੂਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. (ਡਾ.) ਕਮਲਜੀਤ ਸਿੰਘ, ਪ੍ਰੋ. ਸੋਨੀਆ ਅਰੋੜਾ, ਪ੍ਰੋ. ਸੀਮਾ ਕੌਸ਼ਲ, ਪ੍ਰੋ. ਪੰਕਜ ਸ਼ਰਮਾ, ਪ੍ਰੋ. ਦਵਿੰਦਰ ਦੀਪ ਸਿੰਘ, ਪ੍ਰੋ. ਸਮੀਰ ਸਭਰਵਾਲ ਆਦਿ ਹਾਜ਼ਰ ਸਨ।
