August 7, 2025
#National

ਪਿੰਡ ਸੋਹਲ ਜਗੀਰ ਤੋਂ ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਰਜ਼ਨਾਂ ਪਰਿਵਾਰ ਹਲਕਾ ਇੰਚਾਰਜ ਪਿੰਦਰ ਪੰਡੋਰੀ ਦੀ ਅਗਵਾਈ ਵਿੱਚ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਹਲਕਾ ਇੰਚਾਰਜ ਸ਼ਾਹਕੋਟ ਪਿੰਦਰ ਪੰਡੋਰੀ ਦੀ ਮਿਹਨਤ ਰੰਗ ਲਿਆ ਰਹੀ ਹੈ ਇਲਾਕੇ ਦੇ ਲੋਕ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਹੋਏ ਕੰਮਾਂ ਤੋਂ ਖੁਸ਼ ਹਨ ਅਤੇ ਇਸੇ ਕਰਕੇ ਲੋਕ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਦਾ ਸਾਥ ਦੇ ਰਹੇ ਹਨ। ਅੱਜ ਸ਼ਾਹਕੋਟ ਦੇ ਪਿੰਡ ਸੋਹਲ ਜਗੀਰ ਤੋਂ ਅਕਾਲੀ ਦਲ ਅਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਦਿਆਂ ਹੋਇਆ ਪਿੰਦਰ ਪੰਡੋਰੀ ਦਾ ਹੋਸਲਾ ਵਧਾਇਆ।ਇਸ ਮੌਕੇ ਤੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਕਿਹਾ ਉਥੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਜੋ ਰਾਹਤ ਮਿਲੀ ਹੈ ਉਸ ਪਾਰਟੀ ਕੱਦ ਹੋਰ ਵੀ ਉੱਚਾ ਹੋਇਆ ਹੈ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਵਲੋਂ ਜਲੰਧਰ ਤੋਂ ਚੋਣਾਂ ਵਿੱਚ ਉਤਾਰੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਜਿਤਾਕੇ ਕੇਂਦਰ ਕੇਂਦਰ ਵਿੱਚ ਭੇਜਿਆ ਜਾਵੇ ਤਾਂ ਕਿ ਉਹ ਆਮ ਲੋਕਾਂ ਅਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾ ਸਕੇ ਅਤੇ ਉਨ੍ਹਾਂ ਦੀਆਂ ਮੁਸ਼ਿਕਲਾਂ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਸਕੇ।ਇਸ ਮੌਕੇ ਤੇ ਪੰਚਾਇਤ ਮੈਂਬਰ ਰਾਜਾ ਫੋਜੀ, ਮੈਂਬਰ ਬਲਵੀਰ ਸਿੰਘ, ਮੈਂਬਰ ਸ਼ਰਨਜੀਤ ਸਿੰਘ, ਮੈਂਬਰ ਤਰਲੋਕ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਤੇ ਮਨਜੀਤ ਸਿੰਘ, ਲੰਬੜਦਾਰ ਨਰਿੰਦਰ ਸਿੰਘ, ਭਜਨ ਸਿੰਘ ਭਾਜੀ, ਅਵਤਾਰ ਸਿੰਘ ਤਾਰੀ, ਭਜਨ ਸਿੰਘ, ਭਜਨ ਸਿੰਘ, ਅਵਤਾਰ ਸਿੰਘ, ਸਨਦੀਪ ਸਿੰਘ, ਪ੍ਰਦੀਪ ਸਿੰਘ,ਸੋਖਾ, ਪਵਨ,ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ,ਪੀ੍ਤ ਮਠਾੜੂ, ਮਨਦੀਪ ਸਿੰਘ ਝੀਤਾ, ਹਰਕੀਰਤ ਸਿੰਘ P A,ਕਿ੍ਸ਼ਨ ਕੁਮਾਰ ਬਲਾਕ ਪ੍ਰਧਾਨ, ਸੁੱਚਾ ਗਿੱਲ ਬਲਾਕ ਪ੍ਰਧਾਨ, ਜੱਗਾ ਸੋਹਲ, ਸਰਪੰਚ ਦਲਜੀਤ ਸਿੰਘ ਸੋਹਲ ਜਗੀਰ,ਆਦਿ ਹਾਜ਼ਰ ਸਨ।

Leave a comment

Your email address will not be published. Required fields are marked *