August 7, 2025
#Sports

ਇੰਡੋ ਸਵਿਸ ਸਕੂਲ ਦੇ ਚਾਰ ਵਿਦਿਆਰਥੀ ਰਿਜ਼ਨਲ ਪੱਧਰ ਦੇ ਵਾਲੀਵਾਲ ਟੂਰਨਾਮੈਂਟ ਲਈ ਚੁਣੇ ਗਏ

ਨਕੋਦਰ ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਦੇ ਵਿਦਿਆਰਥੀਆਂ ਨੇ ਸੇਂਟ ਐਂਥਨੀ ਕਾਨਵੇਂਟ ਸਕੂਲ ਆਦਮਪੁਰ ਵਿਖੇ ਕਰਵਾਏ ਗਏ ਏ. ਆਈ. ਐੱਸ. ਸੀ ਜ਼ੋਨਲ ਪੱਧਰ ਦੇ ਅੰਡਰ -19 ਵਾਲੀਵਾਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਰਨਰਅੱਪ ਟਰਾਫ਼ੀ ਅਤੇ ਸਿਲਵਰ ਤਗ਼ਮੇ ਪ੍ਰਾਪਤ ਕੀਤੇ। ਇਸ ਮੁਕਾਬਲੇ ਵਿੱਚ ਸਕੂਲ ਦੇ ਹੋਣਹਾਰ ਸੀਨੀਅਰ ਜਮਾਤ ਦੇ ਵਿਦਿਆਰਥੀਆਂ ਸਮੀਰ, ਜਰਮਨ, ਪ੍ਰਭਨੂਰ, ਦਿਲਵਰਪ੍ਰੀਤ, ਤਰਨਪ੍ਰੀਤ, ਅਤੇ ਵੰਸ਼ ਮੋਹਨ ਨੇ ਹਿੱਸਾ ਲਿਆ ਅਤੇ ਇਨ੍ਹਾਂ ਹੀ ਵਿਦਿਆਰਥੀਆਂ ਵਿੱਚੋ ਚਾਰ ਵਿਦਿਆਰਥੀਆਂ ਤਰਨਪ੍ਰੀਤ, ਵੰਸ਼ ਮੋਹਨ, ਦਿਲਵਰਪ੍ਰੀਤ ਅਤੇ ਪ੍ਰਭਨੂਰ ਨੂੰ ਰਿਜ਼ਨਲ ਪੱਧਰ ਦੀਆਂ ਖੇਡਾਂ ਲਈ ਚੁਣਿਆ ਗਿਆ । ਸਕੂਲ ਪ੍ਰਿੰਸੀਪਲ ਸ੍ਰੀ ਪੰਕਜ ਸ਼ਰਮਾ ਜੀ ਨੇ ਵਿਦਿਆਰਥੀਆਂ ਦੀ ਇਸ ਸਫ਼ਲਤਾ ਦੀ ਪ੍ਰਸੰਸਾ ਕਰਦੇ ਹੋਏ ਸ਼ੁਭਾਮਨਾਵਾਂ ਦਿੱਤੀਆਂ ਤੇ ਚੁਣੇ ਗਏ ਵਿਦਿਆਰਥੀਆਂ ਪ੍ਰਤੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਖੇਡਾਂ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਨਾਲ ਮਨੁੱਖ ਦਾ ਬੌਧਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ। ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ, ਚੇਅਰਪਰਸਨ ਮੈਡਮ ਸ੍ਰੀਮਤੀ ਜਯੋਤੀ ਸ਼ਰਮਾ ਅਤੇ ਐੱਮ.ਡੀ ਸ੍ਰੀ ਸ਼ਿਵਮ ਸ਼ਰਮਾ ਜੀ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਜ਼ਿੰਦਗੀ ਦੇ ਹਰ ਖੇਤਰ ਵਿੱਚ ਤਰੱਕੀ ਹਾਸਿਲ ਕਰਨ ਦਾ ਆਸ਼ੀਰਵਾਦ ਦਿੱਤਾ।

Leave a comment

Your email address will not be published. Required fields are marked *