ਬਲਵੰਤ ਗਾਰਗੀ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਨੂੰ ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਐਸ ਐਮ ਓ ਡਾ.ਨਵਜੋਤਪਾਲ ਸਿੰਘ ਭੁੱਲਰ ਅਤੇ ਪੀ ਐੱਚ ਸੀ ਸ਼ਹਿਣਾ ਦੇ ਡਾ. ਦੁਸਾਂਤ ਜਿੰਦਲ ਦੀ ਅਗਵਾਈ ਹੇਠ ਪੀ ਐਚ ਸੀ ਸ਼ਹਿਣਾ ਅਤੇ ਬਲਵੰਤ ਗਾਰਗੀ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ (ਲੜਕੇ) ਵਿਖੇ ਸੈਂਟਰ ਹੈੱਡ ਟੀਚਰ ਸ. ਸਤਨਾਮ ਸਿੰਘ ਸਦਕਾ ਸਕੂਲ ਵਿੱਚ ਵਿਸ਼ਵ ਮਲੇਰੀਆ ਦਿਵਸਮਨਾਇਆ ਗਿਆ।ਜਿਸ ਵਿੱਚ ਜਗਦੇਵ ਸਿੰਘ ਹੈਲਥ ਸੁਪਰਵਾਇਜ਼ਰ ਸ਼ਹਿਣਾ ਨੇ ਪੀ ਐਚ ਸੀ ਤੇ ਆਏ ਲੋਕਾਂ ਨੂੰ ਮਲੇਰੀਆ ਸਬੰਧੀ ਪੂਰਨ ਜਾਣਕਾਰੀ ਦਿੱਤੀ, ਸਕੂਲ ਵਿੱਚ ਬੱਚਿਆ ਨੂੰ ਮਲੇਰੀਆ ਬੁਖਾਰ ਸਬੰਧੀ ਦੱਸਿਆ ਗਿਆ ।ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਮਲੇਰੀਆ ਬੁਖਾਰ ਨੂੰ ਖਤਮ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ । ਮਲੇਰੀਆ ਇਕ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਖੜ੍ਹੇ ਸਾਫ਼ ਪਾਣੀ ਤੇ ਪੈਦਾ ਹੁੰਦੇ ਹਨ ਅਤੇ ਰਾਤ ਵੇਲੇ ਕੱਟਦੇ ਹਨ ਇਹਨਾਂ ਮੱਛਰਾਂ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਵਿੱਚ ਪਏ ਭਾਂਡਿਆਂ, ਢੋਲਾਂ,ਫਰਿੱਜਾਂ ਦੇ ਪਿੱਛੇ ਟਰੇਆਂ , ਕੁਲਰਾਂ, ਗਮਲਿਆਂ, ਖੇਲਾਂ, ਆਦਿ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕਰਨਾ ਚਾਹੀਦਾ ਹੈ ਤਾਂ ਕਿ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ।ਜੇ ਘਰ ਵਿੱਚ ਕਿਸੇ ਵਿਅਕਤੀ ਨੂੰ ਕਾਂਬੇ ਨਾਲ ਬੁਖਾਰ ਜਾਂ ਸਿਰ ਦਰਦ ,ਥਕਾਵਟ ,ਕਮਜੋਰੀ , ਪਸੀਨਾ ਆਉਣਾ ,ਇਹ ਮਲੇਰੀਆ ਬੁਖਾਰ ਦੀਆ ਨਿਸ਼ਾਨੀਆ ਹਨ , ਇਹਨਾਂ ਮੱਛਰਾਂ ਤੋਂ ਬਚਣ ਲਈ ਸਾਨੂੰ ਆਪਣਾ ਆਲਾ- ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ । ਘਰਾਂ ਦੇ ਆਲੇ ਦੁਆਲੇ ਖੜ੍ਹੇ ਪਾਣੀ ਤੇ ਕਾਲਾ ਮੱਚਿਆ ਤੇਲ ਜਾਂ ਮਿੱਟੀ ਦਾ ਤੇਲ ਪਾਕੇ ਮੱਛਰਾਂ ਨੂੰ ਮਾਰਿਆ ਜਾਂ ਸਕਦਾ ਹੈ । ਸੈਂਟਰ ਹੈੱਡ ਟੀਚਰ ਸ. ਸਤਿਨਾਮ ਸਿੰਘ,ਮਾਸਟਰ ਗਗਨਪ੍ਰੀਤ ਸਿੰਘ,ਰਾਜਨ ਗੁਪਤਾ ,ਮਨਪ੍ਰੀਤ ਸਿੰਘ ,ਮੈਡਮ ਅਮਨਦੀਪ ਕੌਰ ,ਰਮਨਪ੍ਰੀਤ ਕੌਰ , ਜਸਪ੍ਰੀਤ ਕੌਰ,ਅੰਜਲੀ ਕੰਬੋਜ,ਨਿਰਮਲਾ ਦੇਵੀਂ,ਮੈਡਮ ਕਿਰਨ ਬਾਲਾ, ਮੈਡਮ ਦਵਿੰਦਰ ਕੌਰ,ਰਾਜਵਿੰਦਰ ਕੌਰ,ਸੁਨੀਤਾ ਰਾਣੀ, ਸੁਖਚਰਨ ਕੌਰ ਸਾਮਿਲ ਹੋਏ ਇਹਨਾਂ ਤੋਂ ਇਲਾਵਾ ਡਾਕਟਰ ਦੁਸਾਂਤ ਜਿੰਦਲ,ਬਲਜਿੰਦਰ ਕੌਰ ਐਲ ਐਚ ਵੀ ਰੀਨੂ ਬਾਲਾ ,ਸੁਖਪਾਲ ਸਿੰਘ ਐਮ ਪੀ W (ਐਮ), ਨਵਦੀਪ ਕੌਰ, ਫਰਮਸਿਸਟ,ਅਮਨਦੀਪ ਕੌਰ ਅਸੀਸਟੈਂਟ,ਸਾਮਿਲ ਹੋਏ। ਸੈਂਟਰ ਹੈੱਡ ਟੀਚਰ ਸਤਿਨਾਮ ਸਿੰਘ ਜੀ ਨੇ ਕਿਹਾ ਕਿ ਯਾਦ ਰੱਖੋ – ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਹਸਪਤਾਲ ਜਾ ਸਰਕਾਰੀ ਸੰਸਥਾ ਵਿਖੇ ਸੰਪਰਕ ਕੀਤਾ ਜਾਵੇ ।ਮਲੇਰੀਆ ਦਾ ਇਲਾਜ ਤੇ ਟੈਸਟ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਦੁਸਾਂਤ ਜਿੰਦਲ, ਬਲਵਿੰਦਰ ਕੌਰ ਐੱਲ ਐੱਚ ਵੀ, ਮੈਡਮ ਰੰਜੂ ਬਾਲਾ, ਸੁਖਰਾਜ ਸਿੰਘ ਐਮ ਪੀ ਡਬਲਿਊ, ਨਵਦੀਪ ਕੌਰ ਫਰਮਾਸਿਸਟ, ਅਮਨਦੀਪ ਕੌਰ ਅਸਿਸਟੈਂਟ, ਮਾਸਟਰ ਗਗਨਪ੍ਰੀਤ ਸਿੰਘ, ਮੈਡਮ ਰਮਨਪ੍ਰੀਤ ਕੌਰ ਅਮਨਦੀਪ ਕੌਰ ਆਦਿ ਹਾਜ਼ਰ ਸਨ।
