September 28, 2025
#Sports

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੋੜ ਅਥਲੈਟਿਕਸ ਮੀਟ ਬੜੀ ਸ਼ਾਨੋ ਸ਼ੋਕਤ ਨਾਲ ਸ਼ੁਰੂ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਬਰਨਾਲਾ ਇਲਾਕੇ ਦੀ ਨਾਮਵਰ ਸੀ ਆਈ ਐਸ ਸੀ ਦੀ ਸੰਸਥਾ ਗੋਵਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਮੋਗਾ ਜੋਨ ਦੀ ਅਥਲੈਟਿਕਸ ਮੀਟ ਬੜੀ ਹੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਕੀਤੀ ਗਈ। ਜਿਸ ਦਾ ਉਦਘਾਟਨ ਸਕੂਲ ਦੇ ਸਰਪ੍ਰਸਤ ਸਰਦਾਰ ਦਰਸ਼ਨ ਸਿੰਘ ਗਿੱਲ ,ਮੋਗਾ ਜੋਨ ਦੇ ਕੁਆਡੀਨੇਟਰ ਸਰਦਾਰ ਸਿਮਰਨਦੀਪ ਸਿੰਘ ਅਤੇ ਵਾਈਸ ਚੇਅਰਮੈਨ ਸਰਦਾਰ ਹਰਪ੍ਰੀਤ ਸਿੰਘ ਗਿੱਲ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਐਥਲੈਟਿਕ ਮੀਟ ਵਿੱਚ ਮੋਗਾ ਜੋਨ ਦੇ 15 ਸਕੂਲਾਂ ਨੇ ਭਾਗ ਲਿਆ ਜਿਸ ਵਿੱਚ ਵੱਖ ਵੱਖ ਅਥਲੈਟਿਕ ਮੁਕਾਬਲੇ ਕਰਵਾਏ ਗਏ। ਜਿਵੇਂ ਕਿ 100 ਮੀਟਰ ਰੇਸ 200 ਮੀਟਰ ਰੇਸ 400 ਮੀਟਰ ਰੇਸ 800 ਮੀਟਰ ਰੇਸ ਅਤੇ 3000 ਵਾਕ ਅਤੇ 5000 ਵਾਕ,ਲੋਂਗ ਜੰਪ, ਹਾਈ ਜੰਪ, ਟਰਿਪਲ ਜੰਪ ,ਸ਼ਾਟ ਪੁੱਟ, ਜੈਵਲਿਨ ਥਰੋ, 400 ਮੀਟਰ ਰਿਲੇਅ ਅਤੇ ਹੋਰ ਵੱਖ ਵੱਖ ਇਵੈਂਟਸ ਕਰਵਾਈਆਂ ਗਈਆਂ। ਜਿਸ ਵਿੱਚ ਸਾਰੇ ਹੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੀਟ ਦਾ ਆਖਰੀ ਦਿਨ ਆਪਣੀ ਸਦੀਵੀ ਛਾਪ ਛੱਡਦਾ ਹੋਇਆ ਬੜਾ ਹੀ ਯਾਦਗਾਰੀ ਹੋ ਨਿੱਬੜਿਆ। ਇਸ ਮੀਟ ਦੀ ਓਵਰ ਆਲ ਟਰਾਫੀ ਤੇ ਜਗਿੰਦਰਾ ਪਬਲਿਕ ਸਕੂਲ ਫਿਰੋਜ਼ਪੁਰ ਨੇ ਕਬਜ਼ਾ ਕੀਤਾ। ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੂਜੇ ਸਥਾਨ ਤੇ ਰਿਹਾ।ਅੰਡਰ 14 ਅਤੇ 17 ਕੁੜੀਆਂ ਦੇ ਅਥਲੀਟ ਮੁਕਾਬਲੇ ਵਿੱਚ ਗੋਬਿੰਦ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬੈਸਟ ਅਥਲੀਟ ਤਨਰਾਜ ਕੌਰ ਅਤੇ ਤਨਵੀਰ ਕੌਰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਨੂੰ ਐਲਾਨਿਆ ਗਿਆ। ਇਸ ਮੌਕੇ ਇਨਾਮ ਵੰਡ ਰਸਮ ਚੇਅਰਮੈਨ ਸ੍ਰ ਦਰਸ਼ਨ ਸਿੰਘ ਗਿੱਲ, ਹਰਪ੍ਰੀਤ ਸਿੰਘ ਗਿੱਲ, ਪ੍ਰਿੰਸੀਪਲ ਪੀ ਕੇ ਠਾਕੁਰ ਨੇ ਸਾਂਝੇ ਰੂਪ ਵਿੱਚ ਨਿਭਾਈ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪਵਨ ਕੁਮਾਰ ਠਾਕੁਰ ਜੀ ਨੇ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਵੱਖ ਵੱਖ ਸਕੂਲਾਂ ਤੋਂ ਪਹੁੰਚੇ ਆਫੀਸੀਅਲ ਦਾ ਧੰਨਵਾਦ ਵੀ ਕੀਤਾ। ਸਕੂਲ ਦੇ ਸਰਪ੍ਰਸਤ ਸ੍ਰ ਦਰਸ਼ਨ ਸਿੰਘ ਗਿੱਲ ਜੀ ਨੇ ਸਾਰੇ ਖਿਡਾਰੀਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਅਸੀਂ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਸਕੂਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ ਹਾਂ ਤਾਂ ਕਿ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰ ਸਕਣ।ਅੰਤ ਵਿੱਚ ਉਹਨਾਂ ਨੇ ਇਸ ਅਥਲੈਟਿਕਸ ਮੀਟ ਵਿੱਚ ਪਹੁੰਚੇ ਹਰ ਸ਼ਖਸ ਦਾ ਧੰਨਵਾਦ ਕੀਤਾ।

Leave a comment

Your email address will not be published. Required fields are marked *