ਮੇਰਾ ਮੁੱਖ ਮਕਸਦ ਸ਼ਹਿਰ ਭਦੋੜ ਦਾ ਵਿਕਾਸ ਕਰਨਾ ਹੈ:- ਪ੍ਰਧਾਨ ਮੁਨੀਸ਼ ਗਰਗ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਨਗਰ ਕੋਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਗਰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਭਦੌੜ ਦੇ ਵਿਕਾਸ ਕਰਨ ਦੇ ਲਈ ਹੀ ਨਗਰ ਕੋਂਸਲ ਭਦੌੜ ਦੀ ਚੋਣ ਲੜੀ ਸੀ ਤਾਂ ਕਿ ਕਸਬਾ ਭਦੌੜ ਦਾ ਵੱਧ ਤੋਂ ਵੱਧ ਵਿਕਾਸ ਕਰਵਾਕੇ ਕਸਬੇ ਦੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾ ਦਿੱਤੀਆਂ ਜਾਣ। ਜਿਕਰਯੋਗ ਹੈ ਕਿ ਨਗਰ ਕੋਂਸਲ ਭਦੌੜ ਦੀਆਂ ਚੋਣਾਂ ਦੋਰਾਨ ਵਾਰਡ ਨੰ: 8 ਵਿੱਚੋ ਅਜਾਦ ਤੌਰ ਤੇ ਚੋਣ ਲੜੇ ਮੁਨੀਸ਼ ਗਰਗ ਨੇ ਭਦੌੜ ਦੇ 13 ਵਾਰਡਾਂ ਵਿੱਚੋ ਸਾਰਿਆਂ ਨਾਲੋ ਵੱਧ 511 ਵੋਟਾ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਨਗਰ ਕੋਂਸਲ ਭਦੌੜ ਦੇ ਪ੍ਰਧਾਨ ਦੀ ਕੁਰਸੀ ਸੰਭਾਲੀ ਸੀ ਅਤੇ ਉਸ ਸਮੇ ਤੋਂ ਹੀ ਸ਼ਹਿਰ ਦਾ ਵਿਕਾਸ ਕਾਰਜ਼ ਕਰਨ ਦੇ ਲਈ ਤੱਤਪਰ ਰਹਿੰਦੇ ਹਨ ਜੇਕਰ ਗੱਲ ਕਸਬਾ ਭਦੌੜ ਦੀ ਕੀਤੀ ਜਾਵੇ ਤਾਂ ਨਗਰ ਕੋਂਸਲ ਭਦੌੜ ਦੇ ਪ੍ਰਧਾਨ ਦੀ ਕੁਰਸ਼ ਸੰਭਾਲਣ ਦੋਰਾਨ ਮੁਨੀਸ਼ ਗਰਗ ਨੇ ਸ਼ਹਿਰ ਦੀ ਪੂਰੀ ਨਿਗਰਾਨੀ ਰੱਖਣ ਦੇ ਲਈ ਭਦੌੜ ਦੇ ਚਾਰੇ ਪਾਸੇ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਹਨ ਤਾਂ ਕਿ ਕੋਈ ਵੀ ਗਲਤ ਅਨਸਰ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ, ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ 25 ਲੱਖ ਰੁਪਏ ਦੀ ਲਾਗਤ ਨਾਲ ਦੋ ਨਵੇ ਪਾਰਕ, ਦਵਿੰਦਰ ਸਤਿਆਰਥੀ ਲਾਇਬਰੇਰੀ, ਆਈ ਲਵ ਸੈਲਫੀ ਪੁਆਇੰਟ, ਅਤੇ ਸ਼ਹੀਦ ਭਗਤ ਸਿੰਘ ਚੌਂਕ ਬਣਾ ਕੇ ਭਦੌੜ ਦੇ ਲੋਕਾਂ ਨੂੰ ਸਪੁਰਦ ਕੀਤਾ ਹੈ । ਇਸ ਤੋਂ ਇਲਾਵਾ ਜੇਕਰ ਗੱਲ ਭਦੋੜ ਦੇ ਸੀਵਰੇਜ਼ ਦੀ ਕੀਤੀ ਜਾਵੇ ਤਾਂ ਪਿਛਲੇ ਕਈ ਸਾਲਾਂ ਤੋਂ ਲੋਕ ਸੀਵਰੇਜ਼ ਦੀ ਸਮੱਸਿਆਂ ਦੇ ਨਾਲ ਜੂਝ ਰਹੇ ਸਨ ਪਰੰਤੂ ਨਗਰ ਕੋਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਗਰਗ ਨੇ ਛੰਨਾ ਰੋਡ ਤੇ 2 ਕਰੋੜ ਰੁਪਏ ਦੇ ਕਰੀਬ ਖਰਚ ਕਰਕੇ ਰੈਜਿੰਗ ਮੇਨ ਪਵਾਈ ਗਈ ਹੈ ਜੋ ਕਿ ਕੁਝ ਸਮੇ ਵਿੱਚ ਹੀ ਚਾਲੂ ਕੀਤੀ ਜਾਣੀ ਹੈ ਅਤੇ ਆਉਣ ਵਾਲੇ ਸਮੇ ਦੋਰਾਨ ਭਦੌੜ ਦੇ ਲੋਕਾਂ ਨੂੰ ਸੀਵਰੇਜ਼ ਦੇ ਪ੍ਰਤੀ ਕੋਈ ਵੀ ਸਮੱਸਿਆਂ ਨਹੀ ਆਵੇਗੀ। ਉਨਾ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਭਦੌੜ ਸ਼ਹਿਰ ਦਾ ਬੱਸ ਸਟੈਂਡ ਬਣਾਉਣਾ ਉਨਾ ਦਾ ਇੱਕ ਡਰੀਮ ਪ੍ਰੋਜੈਕਟ ਹੈ ਭਾਵੇ ਕਿ ਉਨਾ ਤੇ ਪਿਛਲੇ ਸਮੇ ਦੋਰਾਨ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਲਿਜਾਣ ਦੇ ਲਈ ਬਹੁਤ ਜਿਆਦਾ ਦਬਾਅ ਪਾਇਆ ਗਿਆ ਪਰੰਤੂ ਮੈਂ ਆਪਣੇ ਸ਼ਹਿਰ ਦੇ ਵਪਾਰੀ ਵਰਗ ਅਤੇ ਭਦੌੜ ਦੇ ਸਤਿਕਾਰਯੋਗ ਸ਼ਹਿਰ ਨਿਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਬੱਸ ਸਟੈਂਡ ਨੂੰ ਪਹਿਲਾ ਵਾਲੀ ਜਗਾ ਤੇ ਰੱਖਣ ਦੇ ਲਈ ਪੂਰੇ ਯਤਨ ਕੀਤੇ ਅਤੇ ਭਦੌੜ ਦੇ ਬੱਸ ਸਟੈਂਡ ਨੂੰ ਅਧੁਨਿਕ ਸਹੂਲਤਾਂ ਨਾਲ ਲੈਂਸ ਬਣਾਉਣ ਦੇ ਲਈ 2 ਕਰੋੜ 16 ਲੱਖ ਰੁਪਏ ਦੀ ਗਰਾਂਟ ਮੰਨਜੂਰ ਕਰਵਾਈ ਗਈ ਜਿਸ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।
