August 7, 2025
#Punjab

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਵਾਟਰ ਕੂਲਰ ਅਤੇ ਆਰ ਓ ਸਿਸਟਮ ਦਾਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਉਹਨਾਂ ਦੁਆਰਾ ਸਮੁੱਚੀ ਮਾਨਵਤਾ ਨੂੰ ਭਲਾਈ ਦੇ ਰਸਤੇ ‘ਤੇ ਚਲਦੇ ਹੋਏ ਸਮਾਜ ਲਈ ਸਮਰਪਿਤ ਆਪਣੇ ਜੀਵਨ ਨੂੰ ਪਿਆਰ ਅਤੇ ਨਿਮਰਤਾ ਨਾਲ ਜ਼ੁਲਮ ਅਤੇ ਦਵੇਸ਼ ਭਾਵਨਾ ਨੂੰ ਠੱਲ੍ਹ ਪਾਉਣ ਲਈ ਤੱਤੀ ਤਵੀ ਤੇ ਬੈਠ ਕੇ ਵੀ ‘ਤੇਰਾ ਭਾਣਾ ਮੀਠਾ ਲਾਗੇ’ ਦੇ ਮਹਾਵਾਕ ਅਨੁਸਾਰ ਠੰਢ ਵਰਤਾਉਣ ਅਤੇ ਸਮਾਜ ਵਿੱਚ ਸਾਂਝੀਵਾਰਤਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਦੇ ਹੋਏ ਸਮਾਜ ਅਤੇ ਸਕੂਲੀ ਬੱਚਿਆਂ ਦੀ ਭਲਾਈ ਲਈ ਅਣਥੱਕ ਯਤਨਾਂ ਦੀ ਪ੍ਰੋੜਤਾ ਕਰਦੇ ਹੋਏ ਵਿਰਵੈਕ ਐਨੀਮਲ ਮੈਡੀਸਨ ਰਿਜਨਲ ਕੰਪਨੀ ਆਫ ਲਿਮਟਿਡ ਜ਼ੀਰਕਪੁਰ ਵੱਲੋਂ ਸਕੂਲ ਨੂੰ ਵਾਟਰ ਕੂਲਰ ਅਤੇ ਆਰ ਓ ਸਿਸਟਮ ਦਾਨ ਦਿੱਤਾ ਗਿਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਦੀ ਤਰੱਕੀ ਲਈ ਕੀਤੇ ਯਤਨਾਂ ਲਈ ਸਮੂਹ ਪ੍ਰਬੰਧਕ ਕਮੇਟੀ, ਸਟਾਫ ਮੈਂਬਰਾਂ, ਪਤਵੰਤਿਆਂ ਅਤੇ ਮਾਪਿਆਂ ਵਲੋਂ ਸਾਂਝੇ ਤੌਰ ‘ਤੇ ਧੰਨਵਾਦ ਕੀਤਾ ਗਿਆ। ਸਕੂਲ ਲਈ ਬੱਚਿਆਂ ਦੀ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਨਿਮਾਣੀ ਬੇਨਤੀ ‘ਤੇ ਵਿਨਵੈਕ ਰਿਜਨਲ ਕੰਪਨੀ ਜ਼ੀਰਕਪੁਰ ਵੱਲੋਂ ਸਕੂਲ ਨੂੰ ਦਿੱਤੇ ਗਏ ਵਾਟਰ ਕੂਲਰ ਅਤੇ ਆਰ ਓ ਸਿਸਟਮ ਲਈ ਸਨਮਾਨਿਤ ਕਰਕੇ ਧੰਨਵਾਦ ਕਰਦਿਆਂ ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੁਆਰਾ ਮਨੁੱਖਤਾ ਦੀ ਭਲਾਈ ਅਤੇ ਸੇਵਾ ਦੇ ਕਾਰਜਾਂ ਲਈ ਯਤਨਸ਼ੀਲ ਹੋਣ ਦੇ ਦਿਖਾਏ ਰਸਤੇ ‘ਤੇ ਚੱਲਦੇ ਕੰਪਨੀ ਪ੍ਰਬੰਧਕਾਂ ਨੇ ਬੱਚਿਆਂ ਦੀ ਭਲਾਈ ਲਈ ਸਰਵੋਤਮ ਸੇਵਾ ਕੀਤੀ ਹੈ। ਅਜਿਹੇ ਕਾਰਜ ਹੀ ਜੀਵਨ ਦਾ ਅਸਲ ਮਨੋਰਥ ਹੋਣੇ ਚਾਹੀਦੇ ਹਨ। ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿੱਚ ਚੇਅਰਮੈਨ ਦਰਸ਼ਨ ਸਿੰਘ ਖਾਲਸਾ, ਮੱਘਰ ਸਿੰਘ, ਸਮਰਜੀਤ ਸਿੰਘ, ਗੋਧਾ ਰਾਮ,ਕੈਂਪਸ ਮੈਨੇਜਰ ਬਲਵੀਰ ਸਿੰਘ, ਸਕੂਲ ਸਟਾਫ, ਸੁਰੱਖਿਆ ਗਾਰਡ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *