ਹਾਕਮਵਾਲਾ ਦੇ ਅਨਾਜ ਖਰੀਦ ਕੇਂਦਰ ਦੇ ਤੰਬੂ ਵਿਚ ਲੱਗੀ ਅੱਗ,ਹਜਾਰਾਂ ਦਾ ਹੋਇਆ ਨੁਕਸਾਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਨੇੜਲੇ ਪਿੰਡ ਹਾਕਮਵਾਲਾ ਦੇ ਅਨਾਜ ਖਰੀਦ ਕੇਂਦਰ ਵਿਚ ਕੰਮ ਕਰਦੇ ਪਰਵਾਸੀ ਮਜਦੂਰਾਂ ਦੇ ਤੰਬੂ ਵਿੱਚ ਅਚਾਨਕ ਹੀ ਅੱਗ ਲੱਗ ਜਾਣ ਕਾਰਨ ਹਜਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਮਜਦੂਰ ਨੋਨੂ ਨਾਲ ਪਾਸਵਾਨਨ ਜਤਿੰਦਰ ਪਾਸਵਾਨ ਤੇ ਸੰਜੇ ਪਾਸਵਾਨ ਨੇ ਦੱਸਿਆ ਕਿ ਉਹਨਾਂ ਦੇ ਤੰਬੂ ਵਿਚ ਅਚਾਨਕ ਹੀ ਅੱਗ ਲੱਗ ਜਾਣ ਕਾਰਨ ਉਨ੍ਹਾਂ ਦੀ ਨਗਦੀ, ਮੁਬਾਇਲ ਫੋਨ ਤੇ ਖਾਣ ਪੀਣ ਦਾ ਸਮਾਨ ਪੂਰੀ ਤਰ੍ਹਾ ਸੜ ਕੇ ਸਵਾਹ ਹੋ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਤੇ ਇੱਕਠੇ ਹੋਏ ਲੋਕਾਂ ਵੱਲੋਂ ਤੰਬੂ ਵਿਚਲੇ ਗੈਸ ਸਿੰਲਡਰ ਨੂੰ ਬਚਾ ਲਿਆ ਗਿਆ ਨਹੀ ਤਾਂ ਵੱਡੇ ਪੱਧਰ ‘ਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਦੇ ਨੇੜੇ ਨੇੜੇ ਲੋੜੀਦੀ ਮਾਤਰਾ ਵਿਚ ਪਾਣੀ ਨਾ ਹੋਣ ਕਾਰਨ ਅੱਗ ਬੁਝਾਉਣ ਵਿਚ ਬਹੁਤ ਮੁਸ਼ਕਲ ਪੇਸ਼ ਆਈ। ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਪੰਜਾਬ ਸਰਕਾਰ ਉਨ੍ਹਾਂ ਦੇ ਹੋਏ ਨੁਕਸਾਨ ਦਾ ਉੱਚਿਤ ਮੁਆਵਜ਼ਾ ਦੇਵੇ।
