ਪ੍ਰਾਇਮਰੀ ਸਕੂਲਾਂ ਵਿੱਚ ਦਾਖਲਿਆਂ ਸਬੰਧੀ ਚੰਗੀ ਕਾਰਗੁਜ਼ਾਰੀ ਵਿਖਾਉਣ ਤੇ ਸੈਂਟਰ ਹੈੱਡ ਅਧਿਆਪਕ ਦਾ ਕੀਤਾ ਸਨਮਾਨ

ਭਵਾਨੀਗੜ੍ਹ (ਵਿਜੈ ਗਰਗ) ਸੰਦੀਪ ਸਿੰਘ ਬਖੋਪੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਸੰਗਰੂਰ -2 ਬਖੋਪੀਰ ਸੈਂਟਰ ਮੁੱਖੀ ਗੁਰਜੀਤ ਸਿੰਘ ਸਿੰਘ ਦਾ ਬਲਾਕ ਸਿੱਖਿਆ ਅਫ਼ਸਰ ਗੋਪਾਲ ਕ੍ਰਿਸ਼ਨ ਸ਼ਰਮਾ ਅਤੇ ਸਮੂਹ ਬਲਾਕ ਟੀਮ ਤੇ ਸਕੂਲ ਮੁਖੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਸੰਗਰੂਰ-2 ਅਧੀਨ ਪੈਂਦੇ ਪੰਜ ਸੈਂਟਰਾਂ ਵਿੱਚੋਂ ਬਖੋਪੀਰ ਸੈਂਟਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲਾ ਕਰਵਾਉਣ ਦੀ ਚੰਗੀ ਕਾਰਗੁਜ਼ਾਰੀ ਵਿਖਾਕੇ ਪਹਿਲਾ ਸਥਾਨ ਹਾਸਲ ਕਰਨ ਉੱਤੇ, ਸਮੂਹ ਬਖੋਪੀਰ ਸਕੂਲ ਕਮੇਟੀ ਤੇ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਉਚੇਚੇ ਤੌਰ ਤੇ ਦਿੱਤਾ ਗਿਆ। ਬੀ.ਪੀ.ਈ.ਓ. ਨੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਹਰੇਕ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਇਸੇ ਤਰ੍ਹਾਂ ਕੰਮ ਕੀਤਾ ਜਾਵੇ ਤਾਂ ਪ੍ਰਾਇਮਰੀ ਸਿੱਖਿਆ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਇਸ ਸਨਮਾਨ ਸਮਾਰੋਹ ਵਿੱਚ ਬਲਾਕ ਸਿੱਖਿਆ ਅਫ਼ਸਰ ਸ੍ਰੀ ਗੋਪਾਲ ਕ੍ਰਿਸ਼ਨ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਉਹਨਾਂ ਨਾਲ ਸੀ. ਐੱਚ. ਟੀ. ਗੁਰਜੀਤ ਸਿੰਘ, ਪੰਚਾਇਤ ਮੈਂਬਰ ਗੁਰਜੰਟ ਸਿੰਘ, ਮਨਦੀਪ ਸਿੰਘ (ਬਿਜਲੀ ਬੋਰਡ), ਅੰਮ੍ਰਿਤਪਾਲ ਸਿੰਘ ਮਾਝੀ, ਸੁਰਿੰਦਰ ਸਿੰਘ, ਕਮਲਜੀਤ ਸਿੰਘ ਜੌਲੀਆਂ, ਅਮਨਦੀਪ ਸੀ. ਐੱਚ. ਟੀ, ਸਵਰਨ ਸਿੰਘ, ਲਾਲ ਸਿੰਘ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਪਿਆਰ ਸਿੰਘ, ਮੈੱਡਮ ਮਨਦੀਪ ਕੌਰ, ਸਿਖਾ ਗਰਗ, ਮੈੱਡਮ ਸਵਿੰਦਰ ਮੌਕੇ ਉੱਤੇ ਹਾਜ਼ਰ ਸਨ।
