ਲਾਇਨਜ ਕਲੱਬ ਨਕੋਦਰ ਗ੍ਰੇਟਰ ਵੱਲੋ ਕੇਵਲ ਸ਼ਰਮਾ ਅਤੇ ਰਾਕੇਸ਼ ਚੰਦਰ ਗੁਪਤਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਅੱਖਾਂ ਦਾ ਫਰੀ ਕੈਂਪ ਨਕੋਦਰ ਵਿਖੇ 5 ਮਈ ਨੂੰ

ਨਕੋਦਰ (ਸੁਮਿਤ ਢੀਂਗਰਾ/ਨਿਰਮਲ ਬਿੱਟੂ) ਲਾਇਨਜ ਕਲੱਬ ਨਕੋਦਰ ਗ੍ਰੇਟਰ ਦੇ ਪ੍ਰਧਾਨ ਰਾਜੇਸ਼ ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਇਨਜ ਕਲੱਬ ਨਕੋਦਰ ਗ੍ਰੇਟਰ ਵੱਲੋਂ ਲਾਇਨ ਕੇਵਲ ਸ਼ਰਮਾ ਅਤੇ ਲਾਇਨ ਰਾਕੇਸ਼ ਚੰਦਰ ਗੁਪਤਾ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਕੈਂਪ 5 ਮਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਆਰੀਆ ਸਕੂਲ ਸ਼ੰਕਰ ਰੋਡ ਨਕੋਦਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਚ ਅੱਖਾਂ ਦੀਆਂ ਬਿਮਾਰੀਆਂ ਦਾ ਫ੍ਰੀ ਚੈਕਅੱਪ ਅਤੇ ਲੋੜਵੰਦਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ, ਪਰਚੀਆਂ ਸਵੇਰੇ 11.30 ਵਜੇ ਤੱਕ ਦਿੱਤੀਆਂ ਜਾਣਗੀਆਂ। ਕੈਂਪ ਚ ਸ਼ੂਗਰ ਦੇ ਨਾਲ ਖਰਾਬ ਹੋਏ ਅੱਖਾਂ ਦੇ ਪਰਦੇ ਦੀ ਸਕੈਨ ਕੀਤੀ ਜਾਵੇਗੀ ਅਤੇ ਚਿੱਟੇ ਮੋਤੀਏ ਦੇ ਮਰੀਜਾਂ ਦੇ ਆਪ੍ਰੇਸ਼ਨ ਡਾ. ਅਮਨਦੀਪ ਸਿੰਘ ਅਰੋੜਾ ਵੱਲੋਂ ਅਰੋੜਾ ਆਈ ਹਸਪਤਾਲ ਜਲੰਧਰ ਵਿਖੇ 6 ਅਤੇ 7 ਮਈ ਨੂੰ ਸਹਿਯੋਗੀ ਡਾਕਟਰਾਂ ਨਾਲ ਕੀਤੇ ਜਾਣਗੇ। ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਲੈਂਜ ਪਾਏ ਜਾਣਗੇ। ਮਰੀਜਾਂ ਦੇ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਮਰੀਜ ਆਪਣੇ ਨਾਲ ਅਧਾਰ ਕਾਰਡ ਜਰੂਰ ਲੈ ਕੇ ਆਉਣ। ਜਾਣਕਾਰੀ ਲਈ ਸੰਪਰਕ ਕਰੋ- 98555-99496, 98723-00624,
