ਮਾਤਾ ਗੰਗਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

ਨਕੋਦਰ ਮਾਤਾ ਗੰਗਾ ਖ਼ਾਲਸਾ ਸੀਨੀਅਰ ਸਕੈਡਰੀ ਸਕੂਲ ਨਕੋਦਰ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਉੱਚ ਕੋਟੀ ਦੇ ਨਤੀਜਿਆਂ ਦੇਣ ਕਰਕੇ ਜਾਣਿਆ ਜਾਂਦਾ ਹੈ ਸਕੂਲ ਵਿੱਚ 10+2 ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ । ਜਿਸ ਵਿੱਚ ਛਾਇਆ ਨੇ ਸਕੂਲ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ, ਦੂਸਰੇ ਨੰਬਰ ਤੇ ਸਿਮਰਨਜੀਤ ਕੌਰ ਨੇ ਅਤੇ ਸਕੂਲ ਵਿੱਚ ਤੀਸਰੇ ਨੰਬਰ ਤੇ ਜਸਪ੍ਰੀਤ ਕੌਰ ਰਹੀ । ਚੋਥੇ ਨੰਬਰ ਹਰਮਨ ਥਾਪਰ ਤੇ ਪੰਜਵੇਂ ਸਥਾਨ ਤੇ ਅੰਮ੍ਰਿਤਪਾਲ ਸਿੰਘ ਰਿਹਾ। ਇਸੇ ਤਰ੍ਹਾਂ ਛੇਵੇਂ ਨੰਬਰ ਤੇ ਸਮਰਦੀਪ ਤੇ ਵਰੁਣ, ਸੱਤਵੇਂ ਸਥਾਨ ਤੇ ਪਰਦੀਪ, ਅਠਵੇਂ ਸਥਾਨ ਤੇ ਪ੍ਰਿਆਸ਼ੁ ਰਿਹਾ। ਸਕੂਲ ਵਿੱਚ ਵਿਦਿਆਰਥੀਆਂ ਦੇ ਮਾਤਾ ਪਿਤਾ ਅਧਿਆਪਕਾਂ ਨੂੰ ਵਧਾਈਆਂ ਦਾ ਜਿਵੇਂ ਹੜ ਹੀ ਆ ਗਿਆ ਹੁੰਦਾ ਹੈ। ਇਹ ਬਹੁਤ ਹੀ ਸ਼ਾਨਦਾਰ ਨਤੀਜੇ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਮਾਤਾ ਗੰਗਾ ਖਾਲਸਾ ਸਕੂਲ ਨਾਲ਼ ਪਿਆਰ ਸਕੂਲ ਦੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਦਰਸਾਉਂਦਾ ਹੈ। ਉਮੀਦ ਕਰਦੇ ਹਾਂ ਕਿ ਮਾਤਾ ਗੰਗਾ ਖਾਲਸਾ ਸਕੂਲ ਜੋ ਕਿ ਪੰਡੋਰੀ ਰੋਡ, ਨਕੋਦਰ ਵਿੱਚ ਹੈ ਹਮੇਸ਼ਾ ਹੀ ਵਧੀਆ ਨਤੀਜੇ ਦਿੰਦਾ ਰਹੇਗਾ ਅਤੇ ਸਕੂਲ ਦੇ ਚੇਅਰਮੈਨ ਸਰਦਾਰ ਪਰਮਿੰਦਰ ਸਿੰਘ ਸਹੋਤਾ ( ਪਿੰਦਰ ਪੰਡੋਰੀ)ਪ੍ਰਿੰਸੀਪਲ ਡਾ. ਹਰਨਾਮ ਸਿੰਘ ਬੋਲੀਨਾ ਜੀ ਨੇ ਵਿਦਿਆਰਥੀਆ ਦੀਆਂ ਅਤੇ ਉਨਾਂ ਦੇ ਮਾਤਾ ਪਿਤਾ ਦੀਆਂ ਸ਼ੁਭਕਾਮਨਾਵਾ ਖਿੜੇ ਮੱਥੇ ਕਬੂਲ ਕੀਤੀਆਂ ਅਤੇ ਵਿਸ਼ਵਾਸ ਦਿੱਤਾ ਕੀ ਸਕੂਲ ਹਮੇਸ਼ਾ ਦੀ ਤਰਾਂ ਸਮਾਜ ਪ੍ਰਤਿ ਜ਼ਿੰਮੇਵਾਰੀ ਨੂੰ ਨਿਭਾਉਂਦਾ ਰਹੇਗਾ ।
