August 7, 2025
#National

ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਮਲਸੀਆ ਵਿਖੇ ਸੁਸ਼ੀਲ ਰਿੰਕੂ ਦਾ ਜਬਰਦਸਤ ਵਿਰੋਧ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਲੋਕ ਸਭਾ ਹਲਕਾ ਜਲੰਧਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਮਲਸੀਆਂ ਪਹੁੰਚੇ, ਜਿੱਥੇ ਕਿ ਉਨ੍ਹਾਂ ਦਾ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਦੌਰਾਨ ਡੀ.ਐਸ.ਪੀ. ਸ਼ਾਹਕੋਟ ਅਮਨਦੀਪ ਸਿੰਘ ਦੀ ਅਗਵਾਈ ਤੇ ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਵੱਡੀ ਗਿਣਤੀ ’ਚ ਪੁਲਿਸ ਤੇ ਫੌਜ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ, ਜਿੰਨ੍ਹਾਂ ਵਲੋਂ ਰਸਤਿਆਂ ’ਚ ਰੋਕਾਂ ਲਗਾ ਕੇ ਜਥੇਬੰਦੀਆਂ ਨੂੰ ਅੱਗੇ ਵਧਣ ਤੋਂ ਰੋਕਿਆ। ਪ੍ਰਸ਼ਾਸਨ ਵਲੋਂ ਹੋਰ ਰਸਤਿਆਂ ਰਾਹੀਂ ਸੁਸ਼ੀਲ ਰਿੰਕੂ ਨੂੰ ਰੈਲੀ ਵਾਲੇ ਸਥਾਨ ’ਤੇ ਪਹੁੰਚਾਇਆ ਗਿਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲਸੀਆਂ, ਤਾਰਾ ਸਿੰਘ ਥੰਮੂਵਾਲ, ਰਕੇਸ਼ ਕੁਮਾਰ ਸੂਦ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕੇਵਲ ਸਿੰਘ ਦਾਨੇਵਾਲ, ਵਰਿੰਦਰਪਾਲ ਕਾਲਾ, ਜਸਕਰਨ ਸਿੰਘ ਲੋਹੀਆਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬੀਬੀ ਗੁਰਬਖਸ਼ ਕੌਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਲਵਿੰਦਰ ਸਿੰਘ ਜਾਣੀਆਂ, ਜਗਦੀਸ਼ਪਾਲ ਸਿੰਘ, ਦਲਬੀਰ ਸਿੰਘ ਕੋਟਲੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਆਗੂ ਲਖਵੀਰ ਸਿੰਘ ਲੋਹੀਆਂ, ਰਣਚੇਤ ਸਿੰਘ ਕੋਟਲੀ ਗਾਜਰਾਂ, ਰਣਜੀਤ ਸਿੰਘ ਅਲੀਵਾਲ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਅਮਨਦੀਪ ਅਮਨਾ ਮਲਸੀਆਂ, ਬਲਰਾਜ ਸਿੰਘ ਕਾਹਲੋਂ ਆਦਿ ਆਗੂਆਂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੇ ਸੁਸ਼ੀਲ ਰਿੰਕੂ ਨਾਲ ਮਸਲਿਆਂ ਬਾਰੇ ਗੱਲਬਾਤ ਕਰਨੀ ਸੀ ਅਤੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਸੁਸ਼ੀਲ ਰਿੰਕੂ ਨਾਲ ਮਿਲਵਾਇਆ ਜਾਵੇਗਾ, ਪਰ ਪ੍ਰਸ਼ਾਸਨ ਨੇ ਚੋਰ-ਮੋਰੀਆਂ ਰਾਹੀਂ ਸੁਸ਼ੀਲ ਰਿੰਕੂ ਦਾ ਸਾਥ ਦਿੱਤਾ। ਇਸ ਦੌਰਾਨ ਸੁਸ਼ੀਲ ਰਿੰਕੂ ਰੈਲੀ ਵਾਲੇ ਸਥਾਨ ਤੋਂ ਵਾਪਸੀ ਕਰਨ ਲੱਗੇ ਤਾਂ ਅੱਗੇ ਰਸਤਾ ਘੇਰ ਕੇ ਖੜ੍ਹੇ ਕਿਸਾਨਾਂ-ਮਜ਼ਦੂਰਾਂ ਨਾਲ ਧੱਕਾ-ਮੁੱਕੀ ਕਰਕੇ ਪੁਲਿਸ ਤੇ ਫੌਜ ਵਲੋਂ ਸੁਸ਼ੀਲ ਰਿੰਕੂ ਦੀਆਂ ਗੱਡੀਆਂ ਦਾ ਕਾਫ਼ਲਾ ਲੰਘਾਇਆ ਗਿਆ।

Leave a comment

Your email address will not be published. Required fields are marked *