August 6, 2025
#Punjab

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਡਿਗਰੀ ਵੰਡ ਸਮਾਰੋਹ ਅਤੇ ਸਲਾਨਾ ਇਨਾਮ ਵੰਡ ਸਮਾਰੋਹ (ਸੈਸ਼ਨ 2023-24) ਕਰਵਾਇਆ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਡਿਗਰੀ ਵੰਡ ਸਮਾਰੋਹ ਅਤੇ ਸਲਾਨਾ ਇਨਾਮ ਵੰਡ ਸਮਾਰੋਹ (ਸੈਸ਼ਨ 2023-24)” ਕਰਵਾਇਆ ਗਿਆ। ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਸਰਦਾਰ ਅਮਰਜੀਤ ਸਿੰਘ ਸਮਰਾ ਜੀ (ਸਾਬਕਾ ਪੰਜਾਬ ਰੇਵੇਨਿਊ ਐਂਡ ਰਿਹੇਬਲਿਟੇਸ਼ਨ ਮੰਤਰੀ, ਪੰਜਾਬ ਸਰਕਾਰ, ਸਾਬਕਾ ਚੇਅਰਮੈਨ ਪੰਜਾਬ ਮਾਰਕਫੈਡ) ਅਤੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਸਰਦਾਰ ਗੁਰਸਿਮਰਨ ਸਿੰਘ ਢਿੱਲੋਂ, ਪੀ.ਸੀ.ਐਸ (ਸਬ ਡਿਵੀਜ਼ਨਲ ਮੈਜਿਸਟਰੇਟ) ਹਾਜ਼ਿਰ ਹੋਏ ਇਸ ਦੇ ਨਾਲ ਹੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ ਜੀ, ਸਕੱਤਰ ਸਰਦਾਰ ਗੁਰਪ੍ਰੀਤ ਸਿੰਘ ਸੰਧੂ ਜੀ, ਖਜਾਨਚੀ ਸਰਦਾਰ ਸੁਖਬੀਰ ਸਿੰਘ ਸੰਧੂ ਜੀ, ਕਮੇਟੀ ਮੈਂਬਰ ਸਰਦਾਰ ਅਰਮਿੰਦਰ ਸਿੰਘ ਸੰਧੂ, ਸਰਦਾਰ ਨਰਿੰਦਰਜੀਤ ਸਿੰਘ ਵਿਰਕ, ਸਰਦਾਰ ਬਲਰਾਜ ਸਿੰਘ ਸਿਆਣੀਵਾਲ, ਸਰਦਾਰ ਬੂਟਾ ਸਿੰਘ ਸਿੱਧੂ ਜੀ, ਸ੍ਰੀ ਪ੍ਰਬਲ ਕੁਮਾਰ ਜੋਸ਼ੀ (ਕਾਰਜਕਾਰੀ ਪ੍ਰਿੰਸੀਪਲ, ਗੁਰੂ ਨਾਨਕ ਨੈਸ਼ਨਲ ਕਾਲਜ ਲੜਕੇ, ਨਕੋਦਰ), ਸਰਦਾਰ ਹਰਜਿੰਦਰ ਸਿੰਘ, ਸ਼੍ਰੀ ਵਿੱਕੀ ਸਹਿਗਲ, ਸ੍ਰੀ ਸੋਨੂ ਕੈਪਟਨ, ਸਰਦਾਰ ਬਲਵੀਰ ਸਿੰਘ (ਸੀਆਈਡੀ ਇੰਸਪੈਕਟਰ) ਗੁਰਪਾਲ ਸਿੰਘ ਪਾਲੀ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾਕਟਰ ਵਾਨੀ ਦੱਤ ਸ਼ਰਮਾ ਸਮੂਹ ਟੀਚਿੰਗ ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਹੋਏ। ਪ੍ਰਿੰਸੀਪਲ ਮੈਡਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਹਰੇ ਭਰੇ ਪੌਦੇ ਦੇ ਕੇ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਦੀ ਰਸਮ ਨਾਲ ਕੀਤੀ ਗਈ ਅਤੇ ਮਿਊਜਿਕ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਣ ਕੀਤਾ ਗਿਆ। ਇਸ ਵਿੱਚ ਲਗਭਗ 150 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਮਿਊਜਿਕ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਸਰਸਵਤੀ ਵੰਦਨਾ ਆਰੰਭ ਕਰਕੇ ਕੀਤੀ ਗਈ ਤੇ ਨਾਲ ਹੀ ਸਿਤਾਰ ਵਾਦਨ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਵਿੱਚ ਅਕਾਦਮਿਕ, ਇੰਟਰ ਕਾਲਜ ਮੁਕਾਬਲੇ ਅਤੇ ਵੱਖ ਵੱਖ ਕੋ ਕਰੀਕੁਲਰ ਐਕਟੀਵਿਟੀਜ਼ ਦੇ ਲਈ ਵਿਦਿਆਰਥੀਆਂ ਨੂੰ ਲਗਭਗ 550 ਇਨਾਮ ਵੰਡੇ ਗਏ। ਕਾਲਜ ਦੇ ਪ੍ਰਿੰਸੀਪਲ ਮੈਡਮ ਵੱਲੋਂ ਸਲਾਨਾ ਰਿਪੋਰਟ,ਜਿਸ ਵਿੱਚ ਕਾਲਜ ਦੀਆਂ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਦੀਆਂ ਪ੍ਰਾਪਤੀਆਂ ਨੂੰ ਪੜ੍ਹਿਆ ਗਿਆ ਅਤੇ ਨਾਲ ਹੀ ਅਧਿਆਪਕ ਸਾਹਿਬਾਨਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਮੈਡਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਸਮੂਹ ਪ੍ਰਬੰਧਕ ਕਮੇਟੀ, ਸਟਾਫ ਮੈਂਬਰਾਂ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟਾ ਕਰਕੇ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸੁਖਵਿੰਦਰ ਕੌਰ ਵਿਰਦੀ ਅਤੇ ਸਮੂਹ ਸਟਾਫ ਦੀ ਦੇਖ ਰੇਖ ਹੇਠ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋਫੈਸਰ ਰੇਖਾ ਰਾਣੀ, ਪ੍ਰੋਫੈਸਰ ਸੁਖਵਿੰਦਰ ਕੌਰ ਅਤੇ ਪ੍ਰੋਫੈਸਰ ਸੰਦੀਪ ਕੌਰ ਵੱਲੋਂ ਨਿਭਾਈ ਗਈ।

Leave a comment

Your email address will not be published. Required fields are marked *