August 7, 2025
#National

ਮਾਸਟਰ ਰਾਜ ਕੁਮਾਰ ਅਤੇ ਕਾਂਤੀ ਰਾਣੀ ਨੂੰ ਦਿੱਤੀ ਵਿਦਾਇਗੀ ਪਾਰਟੀ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਰਾਜ ਕੁਮਾਰ ਐੱਸ.ਐੱਸ.ਮਾਸਟਰ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਕਾਂਤੀ ਰਾਣੀ ਐੱਸ .ਐਸ.ਮਿਸਟ੍ਰੇਸ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਬਪੁਰਾ ਤੋਂ ਸੇਵਾ ਮੁਕਤ ਹੋਏ ਉਹਨਾਂ ਦੇ 27 ਸਾਲ ਦੀ ਬੇਦਾਗ ਸੇਵਾ ਬੱਚਿਆਂ ਅਤੇ ਸਮਾਜ ਪ੍ਰਤੀ ਸਮਰਪਣ ਭਾਵਨਾ ਦੇ ਪ੍ਰਿੰਸੀਪਲ ਆਤਮਾ ਰਾਮ ਦੀ ਅਗਵਾਈ ਹੇਠ ਪ੍ਰੀਤਮ ਪੈਲੇਸ ਫਿਲੌਰ ਵਿਖੇ ਵਿਦਾਇਗੀ ਅਤੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸੁਰਜੀਤ ਸਿੰਘ ਦੁੱਲੇ ਸਰਪੰਚ ਪ੍ਰਤਾਬਪੁਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਹੋਏ। ਜਿੱਥੇ ਸਮਾਗਮ ਵਿੱਚ ਵੱਖ- ਵੱਖ ਜਥੇਬੰਦੀ ਆਗੂ ਵੱਖ- ਵੱਖ ਸਕੂਲਾਂ ਤੋਂ ਸਟਾਫ਼ ਮੈਂਬਰ ਸ਼ਾਮਿਲ ਹੋਏ ਉਥੇ ਪਰਿਵਾਰਕ ਸਾਕ, ਸੰਬੰਧੀਆਂ ਨੇ ਸੁਭਾਗੀ ਜੋੜੀ ਨੂੰ ਸ਼ੁਭ ਦੁਆਵਾਂ ਦਿੱਤੀਆਂ। ਸਮਾਗਮ ਦੌਰਾਨ ਮਲਕੀਤ ਰਾਮ ਚੇਅਰਮੈਨ ਐੱਸ .ਐੱਮ.ਸੀ ਕਮੇਟੀ ਪ੍ਰਤਾਬਪੁਰਾ ਅਤੇ ਪੰਚਾਇਤ ਮੈਂਬਰ ਪ੍ਰਤਾਬਪੁਰਾ, ਕਰਨੈਲ ਫਿਲੌਰ ਗੌਰਮਿੰਟ ਟੀਚਰ ਯੂਨੀਅਨ ਅਮਰਜੀਤ ਸਿੰਘ ਮਹਿਮੀ ਗੌਰਮਿੰਟ ਟੀਚਰ ਯੂਨੀਅਨ (ਸਕੂਲ), ਨਿਰਮੋਲਕ ਹੀਰਾ, ਹਰਮੇਸ਼ ਲਾਲ ਰਾਹੀ, ਕਰਨੈਲ ਸਿੰਘ ਸੰਧੂ, ਦੀਪਕ ਸੱਲਣ ਕੰਪਿਊਟਰ ਅਧਿਆਪਕ, ਯੂਨੀਅਨ ਪੰਜਾਬ (ਇਕਾਈ ਜਲੰਧਰ), ਅਵਤਾਰ ਲਾਲ ਡੈਮੋਕਰੇਟਿਕ ਯੂਨੀਅਨ ਤੋਂ ਹਾਜ਼ਰੀ ਲਗਾਈ। ਸਮਾਗਮ ਲਈ ਉਚੇਚੇ ਤੌਰ ਤੇ ਭਾਈਚਾਰਕ ਸਾਂਝ ਵਜੋਂ ਪ੍ਰੇਮ ਕੁਮਾਰ ਉਪ -ਚੇਅਰਮੈਨ ਪੰਜਾਬ, ਸਕੂਲ ਸਿੱਖਿਆ ਬੋਰਡ ਸ਼ਾਮਿਲ ਹੋਏ। ਸਕੂਲ ਸਟਾਫ ਤੋਂ ਸਤਿੰਦਰ ਵੀਰ ਕੌਰ, ਕਮਲਜੀਤ ਸਿੰਘ, ਬਹਾਦਰ ਸਿੰਘ, ਹਰਭਜਨ ਸਿੰਘ ,ਮੋਨਿਕਾ ਜਸਪ੍ਰੀਤ ਕੌਰ, ਅੰਨੂ, ਮਨਜੀਤ ਕੌਰ, ਜਸਪਾਲ ਕੌਰ ਹਾਜ਼ਰ ਰਹੇ। ਸਮਾਗਮ ਲਈ ਮਾਸਟਰ ਹਰਜਿੰਦਰ ਪਾਲ ਨੇ ਸਟੇਜ ਸੰਚਾਲਕ ਵਜੋਂ ਭੂਮਿਕਾ ਅਦਾ ਕੀਤੀ।

Leave a comment

Your email address will not be published. Required fields are marked *