August 7, 2025
#Punjab

ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ 90% ਤੋਂ ਵੱਧ ਅੰਕ

ਨਕੋਦਰ (ਸੰਜੀਵ ਕੁਮਾਰ ਪੁਰੀ) ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਨਤੀਜੇ ਅਧੀਨ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੇ ਬਾਰ੍ਹਵੀਂ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ । ਕਾਮਰਸ ਗਰੁੱਪ ਵਿੱਚ ਕੋਮਲ ਪ੍ਰੀਤ ਕੌਰ 97.6% ਅੰਕ ਪ੍ਰਾਪਤ ਕਰ ਪਹਿਲੇ ਨੰਬਰ ਤੇ ਰਹੀ ਅਤੇ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ। ਰਾਜਵੀਰ ਕੌਰ 96.4% ਅੰਕ ਪ੍ਰਾਪਤ ਕਰ ਦੂਸਰੇ ਸਥਾਨ ਤੇ ਰਹੀ, ਮੀਨਾਕਸ਼ੀ ਅਤੇ ਦਲਜੀਤ ਕੌਰ ਨੇ 90% ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ। ਸਾਇੰਸ ਗਰੁੱਪ ਵਿੱਚ ਪੁਨੀਤ ਕੌਰ 94.4% ਅੰਕ ਲੈ ਕੇ ਪਹਿਲੇ ਸਥਾਨ ਤੇ ਰਹੀ, ਉਮੇਸ਼ ਕੁਮਾਰ 93.8% ਅੰਕ ਲੈ ਕੇ ਦੂਜੇ ਸਥਾਨ ਤੇ ਰਿਹਾ ਅਤੇ ਹੀਨਾ ਕੁਮਾਰੀ 93.6% ਅੰਕ ਲੈ ਕੇ ਤੀਜੇ ਸਥਾਨ ਤੇ ਰਹੀ। ਨਵਨੀਤ ਕੌਰ ਅਤੇ ਪਲਕ ਨੇ 93% ਅੰਕ ਪ੍ਰਾਪਤ ਕੀਤੇ। ਆਰਟਸ ਗਰੂੱਪ ਵਿੱਚ ਜੋਤੀ ਕੁਮਾਰੀ 92.2% ਅੰਕ ਲੈ ਕੇ ਪਹਿਲੇ ਸਥਾਨ ਤੇ ਜਸਲੀਨ ਕੌਰ 91% ਅੰਕ ਲੈ ਕੇ ਦੂਜੇ ਸਥਾਨ ਤੇ ਅਤੇ ਜੈਸਮੀਨ ਕੌਰ 90% ਲੈ ਕੇ ਤੀਜੇ ਸਥਾਨ ਤੇ ਰਹੀ। ਸਕੂਲ ਦੇ 50% ਤੋਂ ਵੱਧ ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਲੈ ਕੇ ਪਾਸ ਹੋਏ 138 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ।

Leave a comment

Your email address will not be published. Required fields are marked *