ਡੀ.ਏ.ਵੀ. ਕਾਲਜ ਵਿਖੇ ਭਾਰਤੀ ਮਾਣਕ ਬਿਊਰੋ ਵਲੋਂ ਸਟੈਂਡਰਡ ਰਾਈਟਿੰਗ ਮੁਕਾਬਲੇ ਕਰਵਾਏ ਗਏ

ਨਕੋਦਰ, ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਦੀ ਸਟੈਂਡਰਡ ਕਲੱਬ ਵਲੋਂ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਸਟੈਂਡਰਡ ਕਲੱਬ ਮੈਂਟਰ ਪ੍ਰੋ. (ਡਾ.) ਕਮਲਜੀਤ ਸਿੰਘ ਦੀ ਦੇਖ-ਰੇਖ ਹੇਠ ਭਾਰਤੀ ਮਾਣਕ ਬਿਊਰੋ ਦੇ ਸਹਿਯੋਗ ਨਾਲ ਸਟੈਂਡਰਡ ਰਾਈਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ 51 ਕਲੱਬ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵਿਚ ਭਾਰਤੀ ਮਾਣਕ ਬਿਊਰੋ ਜੰਮੂ-ਕਸ਼ਮੀਰ ਬਰਾਂਚ ਅਧੀਨ ਆਉਂਦੇ ਪ੍ਰਤੀਨਿਧ ਸੰਜੀਵਨ ਡਢਵਾਲ ਉਚੇਚੇ ਤੌਰ ਤੇ ਸ਼ਾਮਲ ਹੋਏ। ਕਾਲਜ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਵਾਗਤ ਕੀਤਾ ਗਿਆ। ਮੁੱਖ ਬੁਲਾਰੇ ਸੰਜੀਵਨ ਡਢਵਾਲ ਨੇ ਵੱਖ-ਵੱਖ ਵਸਤਾਂ ਦੀਆਂ ਉਦਾਹਰਣਾ ਰਾਹੀਂ ਵਿਦਿਆਰਥੀਆਂ ਨੂੰ ਗੁਣਵਤਾ ਦੀ ਮਹੱਤਤਾ ਦਰਸਾਈ ਅਤੇ ਸਟੈਂਡਰਡ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ। ਵਿਦਿਆਰਥੀਆਂ ਦੇ ਸਟੈਂਡਰਡ ਰਾਈਟਿੰਗ ਮੁਕਾਬਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਈਸ਼ੂ (ਬੀ.ਕਾਮ. ਸਮੈਸਟਰ-6), ਸੇਜਲ (ਬੀ.ਕਾਮ. ਸਮੈਸਟਰ-6), ਅਮਿਤਾ (ਬੀ.ਐਸ.ਸੀ. (ਨਾਨ ਮੈਡੀਕਲ) ਸਮੈਸਟਰ-6) ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਰਹੇ, ਜਦਕਿ ਮਨਵਿੰਦਰ ਕੌਰ (ਬੀ.ਏ. ਸਮੈਸਟਰ-6) ਨੂੰ ਕੰਸੋਲੇਸ਼ਨ ਇਨਾਮ ਦਿੱਤੇ ਗਏ। ਜੇਤੂਆਂ ਨੂੰ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਪ੍ਰੋ. (ਡਾ.) ਕਮਲਜੀਤ ਸਿੰਘ ਨੇ ਨਿਭਾਉਂਦਿਆਂ ਕਿਹਾ ਕਿ ਹਰ ਵਿਦਿਆਰਥੀ ਗੁਣਵਤਾ ਸਬੰਧੀ ਜਾਣਕਾਰੀ ਆਮ ਲੋਕਾਂ ਤੱਕ ਜ਼ਰੂਰ ਪਹੁੰਚਾ ਕੇ ਸਮਾਜ ਸੇਵਾ ਵਿਚ ਆਪਣਾ ਹਿੱਸਾ ਪਾਉਣ। ਉਨ੍ਹਾਂ ਕਿਹਾ ਕਿ ਕਾਲਜ ਦਾ ਸਟੈਂਡਰਡ ਕਲੱਬ ਸਮਾਜ ਵਿਚ ਗੁਣਵਤਾ ਨੂੰ ਫੈਲਾਉਣ ਵਿਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਅਖੀਰ ’ਚ ਮੈਂਟਰ ਪ੍ਰੋ. (ਡਾ.) ਦੁਰਗੇਸ਼ ਨੰਦਨੀ ਨੇ ਕਾਲਜ ਦੇ ਸਟੈਂਡਰਡ ਕਲੱਬ ਦੀਆਂ ਗਤੀਵਿਧੀਆਂ ਲਈ ਧੰਨਵਾਦ ਕੀਤਾ। ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਇੰਦੂ ਬੱਤਰਾ, ਪ੍ਰੋ. ਮੋਨਿਕਾ, ਪ੍ਰੋ. ਰਿਚਾ ਟੰਡਨ ਆਦਿ ਸਮੇਤ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ।
