ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਪ੍ਰੀਖਿਆਵਾਂ ਦੀ ਆਰੰਭਤਾ ਮੌਕੇ ਕੀਤੀ ਗਈ ਅਰਦਾਸ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਮੈਸਟਰ ਦੂਜਾ, ਚੌਥਾ ਅਤੇ ਛੇਵੇਂ ਦੀਆਂ ਵਿਦਿਆਰਥਣਾਂ ਦੀਆਂ ਪ੍ਰੀਖਿਆਵਾਂ ਦੀ ਆਰੰਭਤਾ ਮੌਕੇ ਅਰਦਾਸ ਕੀਤੀ ਗਈ । ਕਾਲਜ ਦੇ ਸੰਗੀਤ ਵਿਭਾਗ ਦੇ ਪ੍ਰੋ ਚਰਨਜੀਤ ਸਿੰਘ ਵਲੋਂ ਸਮੂਹ ਕਾਲਜ ਪ੍ਰਬੰਧਕ ਕਮੇਟੀ, ਕਾਲਜ ਪ੍ਰਿੰਸੀਪਲ ਅਤੇ ਸਟਾਫ ਵਲੋਂ ਵਿਦਿਆਰਥਣਾਂ ਦੀਆਂ ਪ੍ਰੀਖਿਆਵਾਂ ਦੀ ਸ਼ੁਰੂਆਤ ਮੌਕੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ ਤਾਂ ਜੋ ਵਿਦਿਆਰਥਣਾਂ ਦੇ ਸਿਰ ਤੇ ਓਸ ਪਰਮ ਪਿਤਾ ਪਰਮਾਤਮਾ ਦਾ ਮੇਹਰ ਭਰਿਆ ਹੱਥ ਹਮੇਸ਼ਾ ਰਹੇ ਅਤੇ ਵਿਦਿਆਰਥਣਾਂ ਪ੍ਰੀਖਿਆਵਾਂ ਵਿਚ ਵਧੀਆ ਨੰਬਰ ਲੈ ਕੇ ਪਾਸ ਹੋ ਸਕਣ ਅਤੇ ਆਪਣੇ ਮਾਤਾ ਪਿਤਾ ਦਾ, ਕਾਲਜ ਦਾ ਤੇ ਨਕੋਦਰ ਹਲਕੇ ਦਾ ਨਾਂ ਰੋਸ਼ਨ ਕਰ ਸਕਣ । ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਚਾਰਜ ਪ੍ਰੋ ਸਿਮਰਨ ਕੌਰ, ਪ੍ਰੋ ਰਮਨਪ੍ਰੀਤ ਕੌਰ, ਪ੍ਰੋ ਚਰਨਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਿਰ ਸਨ । ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਵੀ ਵੰਡਿਆ ਗਿਆ ।
