ਸਾਬਕਾ ਡੀ.ਐਸ.ਪੀ ਸੇਖੋੰ ਤੇ ਪੱਤਰਕਾਰ ਭਾਈਚਾਰੇ ਵਿਚਾਲੇ ਵਿਵਾਦ ਭਖਿਆ

ਭਵਾਨੀਗੜ੍ਹ (ਵਿਜੈ ਗਰਗ) ਪਿਛਲੇ ਦਿਨੀਂ ਧੂਰੀ ਵਿਖੇ ਲੋਕ ਸਭਾ ਚੋਣਾਂ ਸਬੰਧੀ ‘ਡੇਲੀ ਪੋਸਟ’ ਪੰਜਾਬੀ ਨਿਊਜ਼ ਚੈਨਲ ਵੱਲੋੰ ਆਮ ਜਨਤਾ ਤੇ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਦੇ ਕਰਵਾਏ ਗਏ ਡਿਬੇਟ ਪ੍ਰੋਗਰਾਮ ਦੌਰਾਨ ਸਾਬਕਾ DSP ਬਲਵਿੰਦਰ ਸੇਖੋੰ ਤੇ ਉਸਦੇ ਸਾਥੀਆਂ ਵੱਲੋੰ ਚੈਨਲ ਦੀ ਟੀਮ ਨਾਲ ਬਦਸਲੂਕੀ ਕਰਨ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਸੇਖੋੰ ਦੀ ਇਸ ਹਰਕਤ ਦਾ ਗੰਭੀਰ ਨੋਟਿਸ ਲੈੰਦਿਆਂ ਪੱਤਰਕਾਰ ਭਾਈਚਾਰੇ ਨੇ ਇਕਜੁੱਟਤਾ ਦਾ ਸਬੂਤ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਮਾਮਲੇ ਸਬੰਧੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਪੱਤਰਕਾਰ ਭਾਈਚਾਰੇ ਨੇ ਬਲਵਿੰਦਰ ਸੇਖੋੰ ਦਾ ਪੂਰਨ ਬਾਇਕਾਟ ਕਰਨ ਦਾ ਫੈਸਲਾ ਲਿਆ ਹੈ। ਕੀ ਹੈ ਪੂਰਾ ਮਾਮਲਾ:- ਦੱਸ ਦੱਸਈਏ ਕਿ ਉਕਤ ਚੈਨਲ ਵੱਲੋੰ ਧੂਰੀ ਵਿਖੇ ਇੱਕ ਡਿਬੇਟ ਪ੍ਰੋਗਰਾਮ ਕੀਤਾ ਸੀ ਜਿਸਨੂੰ ਕਵਰ ਕਰਨ ਲਈ ਚੈਨਲ ਵੱਲੋਂ ਸੀਨੀਅਰ ਜਰਨਾਲਿਸਟ ਸੁਮਨ ਜੇਤਲੀ ਸਮੇਤ ਸਥਾਨਕ ਬਿਉਰੋ/ਪੱਤਰਕਾਰ ਰਾਜੀਵ ਸ਼ਰਮਾ ਪਹੁੰਚੇ ਹੋਏ ਸਨ। ਚੈਨਲ ਦੀ ਪਾਲਿਸੀ ਅਨੁਸਾਰ ਡਿਬੇਟ ਦਾ ਹਿੱਸਾ ਸਿਰਫ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰ ਜਾਂ ਆਮ ਜਨਤਾ ਬਣ ਸਕਦੀ ਸੀ ਪਰ ਮੌਕੇ ‘ਤੇ ਆਪਣੇ ਆਪ ਨੂੰ ਉਮੀਦਵਾਰ ਕਹਿ ਰਹੇ ਸਾਬਕਾ DSP ਬਲਵਿੰਦਰ ਸੇਖੋਂ ਵੀ ਆਪਣੀ ਟੀਮ ਨਾਲ ਪਹੁੰਚ ਗਏ ਤੇ ਖੁੱਦ ਕੈਮਰੇ ਅੱਗੇ ਬੋਲਣ ਦੀ ਜਿੱਦ ਕਰਨ ਲੱਗੇ ਜਦੋਂਕਿ ਚੈਨਲ ਦੀ ਟੀਮ ਵੱਲੋਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੇਖੋੰ ਚੈਨਲ ਦੇ ਨੁਮਾਇੰਦਿਆਂ ਨਾਲ ਬਦਤਮੀਜੀ ‘ਤੇ ਉੱਤਰ ਆਏ ਤੇ ਬਿਨ੍ਹਾਂ ਵਜਾ ਸ਼ੋਰ ਮਚਾਉੰਦਿਆਂ ‘ਡੇਲੀ ਪੋਸਟ’ ਚੈਨਲ ਤੇ ਉਸਦੇ ਪੱਤਰਕਾਰਾਂ ਨੂੰ ਵਿਕਾਊ ਦੱਸਦੇ ਹੋਏ ਮਾਹੌਲ ਤੇ ਡਿਬੇਟ ਨੂੰ ਖਰਾਬ ਕੀਤਾ। ਇੱਥੇ ਹੀ ਬੱਸ ਨਹੀੰ ਬਾਅਦ ਵਿੱਚ ਬਲਵਿੰਦਰ ਸੇਖੋੰ ਦੇ ਸਾਥੀਆਂ ਦੇ ਵੱਲੋੰ ਮੌਕੇ ‘ਤੇ ਬਣਾਈ ਗਈ ਵੀਡੀਓ ਨੂੰ ਬਲਵਿੰਦਰ ਸੇਖੋਂ ਨੇ ਆਪਣੇ ਫੇਸਬੁੱਕ ਪੇਜ ‘ਤੇ ਅੱਪਲੋਡ ਕਰ ਦਿੱਤ ਤੇ ਉਸ ਵਿੱਚ ਮਹਿਲਾ ਪੱਤਰਕਾਰ ਸੁਮਨ ਜੇਤਲੀ ਤੇ ਸੰਗਰੂਰ ਤੋਂ ਪੱਤਰਕਾਰ ਰਾਜੀਵ ਸ਼ਰਮਾਂ ਭਵਾਨੀਗੜ੍ਹ ਸਮੇਤ ਚੈਨਲ ਡੇਲੀ ਪੋਸਟ ਨੂੰ ਟਾਰਗੇਟ ਕਰਕੇ ਵਿਕਾਊ ਮੀਡੀਆ ਲਿਖਿਆ ਗਿਆ। ਜਿਸ ਨਾਲ ਮਹਿਲਾ ਪੱਤਰਕਾਰ ਸੁਮਨ ਜੇਤਲੀ ਤੇ ਰਾਜੀਵ ਸ਼ਰਮਾਂ ਦੀ ਸੋਸ਼ਲ ਮੀਡੀਆ ‘ਤੇ ਬਿਨ੍ਹਾਂ ਕਿਸੇ ਗਲਤੀ ਦੇ ਬਦਨਾਮੀ ਹੋ ਰਹੀ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਪੱਤਰਕਾਰ ਭਾਈਚਾਰੇ ਦੇ ਇੱਕ ਵਫ਼ਦ ਵੱਲੋੰ ਸਾਬਕਾ DSP ਬਲਵਿੰਦਰ ਸੇਖੋਂ ਖ਼ਿਲਾਫ਼ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਅਤੇ ਮਾਮਲੇ ਵਿੱਚ ਬਲਵਿੰਦਰ ਸੇਖੋਂ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ। ਓਧਰ, ਪੱਤਰਕਾਰ ਭਾਈਚਾਰੇ ਨੇ ਦੱਸਿਆ ਕਿ ਸ਼ਿਕਾਇਤ ਦੇਣ ਤੋੰ ਪਹਿਲਾਂ ਬਲਵਿੰਦਰ ਸੇਖੋਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪੂਰਾ ਮਾਮਲਾ ਸਮਝਾਉਂਦੇ ਹੋਏ ਉਨ੍ਹਾਂ ਵੱਲੋੰ ਸੋਸ਼ਲ ਮੀਡੀਆ ‘ਤੇ ਅੱਪਲੋਡ ਕੀਤੀ ਗਲਤ ਵੀਡੀਓ ਨੂੰ ਡਿਲੀਟ ਕਰਨ ਸਬੰਧੀ ਆਖਿਆ ਗਿਆ ਸੀ ਪਰੰਤੂ ਉਨ੍ਹਾਂ ਵੱਲੋਂ ਵੀਡੀਓ ਨੂੰ ਹਟਾਇਆ ਨਹੀੰ ਗਿਆ। ਮਾਮਲੇ ਸਬੰਧੀ ਪੱਤਰਕਾਰ ਭਾਈਚਾਰੇ ਨੇ ਬਲਵਿੰਦਰ ਸੇਖੋਂ ਦਾ ਪੂਰਨ ਤੌਰ ‘ਤੇ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।
