ਬੀਬਾ ਬਾਦਲ ਦੀ ਸਖ਼ਤ ਮੇਹਨਤ , ਬੇਦਾਗ਼ ਸ਼ਵੀ ,ਕੰਮ ਕਰਨ ਦੀ ਸ਼ੈਲੀ ਨੇ ਵਿਰੋਧੀਆਂ ਦਾ ਮਨ ਜਿਤਿੱਆ – ਸੋਢੀ

ਸਰਦੂਲਗੜ (ਨਰਾਇਣ ਗਰਗ) ਬੀਬਾ ਹਰਸਿਮਰਤ ਕੋਰ ਬਾਦਲ ਨੇ ਮੈਂਬਰ ਪਾਰਲੀਮੈਂਟ ਵਜੋਂ ਆਪਣੀ ਸਖ਼ਤ ਮੇਹਨਤ ਬੇਦਾਗ਼ ਸ਼ਵੀ , ਠੋਸ ਦਲੀਲਾਂ , ਕੰਮ ਕਰਨ ਦੀ ਸ਼ੈਲੀ ਅਤੇ ਪ੍ਰਭਾਵਸ਼ਾਲੀ ਸਖਸ਼ੀਅਤ ਨਾਲ ਵਿਚਾਰਧਾਰਕ ਵਿਰੋਧੀਆਂ ਦਾ ਮਨ ਜਿੱਤਿਆ । ਉਹਨਾਂ ਨੇ ਆਪਣੀ ਕਾਰਜਸ਼ੈਲੀ ਨਾਲ ਦੇਸ਼ ਦੀ ਸਰਬੋਤਮ ਮਹਿਲਾ ਮੈਂਬਰ ਪਾਰਲੀਮੈਂਟ ਦਾ ਐਵਾਰਡ ਜਿੱਤਿ ਕੇ ਪੰਜਾਬ ਤੇ ਬਠਿੰਡੇ ਦੇ ਲੋਕਾਂ ਦਾ ਮਾਣ ਦੇਸ਼ ਦੁਨੀਆ ਵਿੱਚ ਵਧਾਇਆ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਬੀਬਾ ਜੀ ਨੇ ਪਿਛਲੇ ਪੰਦਰਾਂ ਸਾਲ ਤੋਂ ਮੈਂਬਰ ਪਾਰਲੀਮੈਂਟ ਰਹਿੰਦੇ ਹੋਏ ਬਠਿੰਡਾ ਲੋਕ ਸਭਾ ਦੇ ਵਿੱਚ ਏਮਜ਼ , ਏਅਰਪੋਰਟ , ਐਡਵਾਸ ਕੈਂਸਰ ਕੇਅਰ , ਕੇਂਦਰੀ ਯੂਨੀਵਰਸਿਟੀ , ਸਟੇਡੀਅਮ ਵਗੈਰਾ ਦੇ ਨਾਲ ਨਾਲ ਨੰਨੀ ਛਾਂ ਪ੍ਰੋਜੈਕਟ ਰਾਹੀ ਪੱਚੀ ਲੱਖ ਬੂਟੇ ਤੇ ਦਰੱਖਤ ਲਗਵਾਏ ਤੇ ਪੜੀਆ ਲਿਖੀਆਂ ਬੇਰੁਜ਼ਗਾਰ ਲੜਕੀਆਂ ਨੂੰ ਰੋਜ਼ਗਾਰ ਲਈ ਸਿਲਾਈ ਕਢਾਈ ਦਾ ਕੰਮ ਬਿਨਾ ਰਾਜਨੀਤਿਕ ਭੇਦਭਾਵ ਤੋ ਲੋੜਵੰਦਾ ਨੂੰ ਸਿਖਾ ਕੇ ਮੁਫ਼ਤ ਵਿੱਚ ਮਸ਼ੀਨਾ ਵੀ ਦਿੱਤੀਆਂ । ਕਰੋਨਾ ਕਾਲ ਵਿੱਚ ਜਦੋ ਆਪਣੇ ਵੀ ਆਪਣਿਆਂ ਦਾ ਸਾਥ ਦੇਣ ਤੋਂ ਮੁਨਕਰ ਹੋ ਗਏ ਉਸ ਵਕਤ ਬੀਬਾ ਹਰਸਿਮਰਤ ਕੋਰ ਬਾਦਲ ਨੇ ਦਿਨ ਰਾਤ ਮੇਹਨਤ ਕਰਦੇ ਹੋਏ ਲੋਕਾਂ ਲਈ ਆਕਸੀਜਨ ,ਦਵਾਈਆਂ ,ਮਾਸਕ ,ਤੇ ਹੋਰ ਲੋੜੀਂਦੀ ਸਮੱਗਰੀ ਉਪਲੱਬਧ ਕਰਵਾਈ । ਪਿਛਲੇ ਸਾਲ ਮਾਨਸਾ ਜ਼ਿਲ੍ਹੇ ਵਿੱਚ ਜਦੋ ਘੱਗਰ ਦੀ ਕਰੋਪੀ ਨਾਲ ਹੜ੍ਹਾ ਦੀ ਗੰਭੀਰ ਸਥਿਤੀ ਬਣੀ ਸੀ ਤਾਂ ਜਿੱਥੇ ਸਰਕਾਰ ਨਹੀ ਪਹੁੰਚ ਸਕੀ ਉੱਥੇ ਤੱਕ ਵੀ ਬੀਬਾ ਜੀ ਨੇ ਰਾਸ਼ਨ ਪਾਣੀ , ਡੀਜ਼ਲ , ਪਸ਼ੂਆ ਦਾ ਚਾਰਾ ਫੀਡ, ਹੜ੍ਹਾ ਦਾ ਪਾਣੀ ਕੱਢਣ ਲਈ ਪੰਪ , ਕਿਸ਼ਤੀਆਂ , ਖਾਲੀ ਗੱਟੇ ਆਦਿ ਬਿਨਾ ਰਾਜਨੀਤਿਕ ਭੇਦਭਾਵ ਦੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ । ਕਿਸਾਨ ਅੰਦੋਲਨ ਸਮੇਂ ਆਪਣੇ ਵੱਲੋਂ ਮੁਫਤ ਬੱਸ ਸੇਵਾ ਰਾਹੀਂ ਵੀਹ ਹਜ਼ਾਰ ਕਿਸਾਨਾਂ ਨੂੰ ਆਉਣ ਜਾਣ ਦੀ ਸਹੂਲਤ ਪ੍ਰਦਾਨ ਕੀਤੀ । ਸ੍ਰੀ ਸੋਢੀ ਨੇ ਕਿਹਾ ਹੁਣ ਲੋਕ ਸਭਾ ਦੀਆਂ ਚੋਣਾਂ ਵਿੱਚ ਲੋਕ
