ਨੂਰਮਹਿਲ ਵਿਚ ਲੁਟੇਰਿਆਂ ਨੇ ਪੈਟਰੋਲ ਪੰਪ ਲੁੱਟਿਆ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਬੀਤੀ ਰਾਤ ਦੋ ਦਿਨ ਬਾਅਦ ਹੀ ਨੂਰਮਹਿਲ ਵਿਚ ਲੁਟੇਰਿਆਂ ਨੇ ਦੂਜੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਲੁਟੇਰਿਆਂ ਵੱਲੋਂ ਇਕ ਪੈਟਰੋਲ ਪੰਪ ਲੁੱਟਣ ਦੀ ਸਮਾਚਾਰ ਪੑਾਪਤ ਹੋਇਆ ਹੈ। ਨੂਰਮਹਿਲ ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣੇ ਦੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੂੰ ਪੈਟਰੋਲ ਪੰਪ ਦੇ ਮੈਨੇਜਰ ਦਲੀਪ ਕੁਮਾਰ ਨੇ ਇਕ ਸ਼ਿਕਾਇਤ ਦਿੱਤੀ ਸੀ ਕਿ ਬੀਤੀ ਰਾਤ 8 ਵਜੇ ਦੇ ਕਰੀਬ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੌਕ ਤੇ ਉਸ ਕੋਲੋ 45500 ਰੁਪਏ ਦੀ ਨਗਦੀ ਖੋਹ ਲਈ ਤੇ ਫਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਵਿਚ ਜੁਟ ਗਈ ਪੰਪ ਤੇ ਲੱਗੇ ਸੀ. ਸੀ. ਟੀ. ਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਦੋਂ ਇਸ ਲੁੱਟ ਸੰਬੰਧੀ ਥਾਣਾ ਮੁਖੀ ਵਰਿੰਦਰ ਪਾਲ ਸਿੰਘ ਉੱਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਹਰ ਕਿਤੇ ਡਿਊਟੀ ਤੇ ਗਏ ਹਨ ਤੇ ਜਾਂਚ ਦਾ ਸਾਰਾ ਕੰਮ ਏ. ਐੱਸ. ਆਈ ਅਮਰੀਕ ਸਿੰਘ ਨੂੰ ਦਿੱਤਾ ਗਿਆ ਹੈ। ਉਧਰ ਡੀ. ਐੱਸ. ਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਦੋਸ਼ੀਆ ਵਿਰੁੱਧ ਪਰਚਾ ਦਰਜ ਕੀਤਾ ਜਾ ਰਿਹਾ ਹੈ।
