ਆਲ ਕੇਡਰ ਪੈਨਸ਼ਨਰਜ ਯੂਨੀਅਨ ਬਿਜਲੀ ਬੋਰਡ ਨਕੋਦਰ ਦੇ ਰਿਟਾਇਰਡ ਮੁਲਾਜਮਾਂ ਵੱਲੋਂ ਗਊਸ਼ਾਲਾ ਨੂੰ 120 ਕੁਇੰਟਲ ਤੂੜੀ, ਚੌਕਰ, ਪੱਠੇ ਦਿੱਤੇ ਗਏ

ਨਕੋਦਰ (ਸੁਮਿਤ ਢੀਂਗਰਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਲ ਕੇਡਰ ਪੈਨਸ਼ਨਰਜ ਯੂਨੀਅਨ ਬਿਜਲੀ ਬੋਰਡ ਨਕੋਦਰ ਦੇ ਰਿਟਾਇਰਡ ਮੁਲਾਜਮਾਂ ਵੱਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਨੂੰ ਗਊਆਂ ਵਾਸਤੇ 120 ਕੁਇੰਟਲ ਤੂੜੀ, ਚੌਕਰ ਅਤੇ ਪੱਠੇ ਦਿੱਤੇ ਗਏ। ਇਸ ਮੌਕੇ ਵਿਜੈ ਸ਼ਰਮਾ ਪ੍ਰਧਾਨ, ਕ੍ਰਿਸ਼ਨ ਲਾਲ ਭੱਲਾ, ਅਵਿਨਾਸ਼ ਚੰਦਰ, ਕੁਲਵਿੰਦਰ ਸਿੰਘ, ਬਲਦੇਵ ਰਾਜ, ਪ੍ਰਸ਼ੋਤਮ ਭੱਲਾ, ਰਜਿੰਦਰ ਸ਼ਰਮਾ, ਸਵਤੰਤਰ ਪਰਾਸ਼ਰ, ਜੋਗਿੰਦਰ ਪਾਲ, ਰਾਕੇਸ਼ ਮਹਿੰਦਰ, ਦੀਪਕ ਸ਼ਰਮਾ ਐਡਵੋਕੇਟ, ਮੈਡਮ ਸ਼ਾਲੂ ਗੁਪਤਾ ਪਿ੍ਰੰਸੀਪਲ ਅਪੈਕਸ ਸਕੂਲ ਨਕੋਦਰ, ਰਘਵਿੰਦਰ ਕੁਮਾਰ ਆਦਿ ਨੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ।
