ਰੈਸਟੋਰੈਂਟਾਂ, ਫਾਸਟ ਫੂਡ ਤੇ ਢਾਬਿਆਂ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕਰ ਰਹੇ ਨੇ ਖਿਲਵਾੜ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਅੱਜ ਕੱਲ ਨੂਰਮਹਿਲ ਵਿਚ ਰੈਸਟੋਰੈਂਟਾਂ , ਫਾਸਟ ਫੂਡ ਤੇ ਢਾਬਿਆਂ ਵਾਲੇ ਲੋਕਾਂ ਨੂੰ ਮਾੜੀਆਂ ਖਾਣ ਵਾਲੀਆਂ ਚੀਜ਼ਾਂ ਦੇ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਇਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਤੇ ਇਹ ਲੋਕ ਬੇਖੌਫ਼ ਹੋ ਕੇ ਆਪਣਾ ਧੰਦਾ ਚਲਾ ਰਹੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਉਹ ਨੂਰਮਹਿਲ ਦੇ ਕਿਸੇ ਰੈਸਟੋਰੈਂਟ ਵਿਚ ਰੋਟੀ ਖਾਣ ਗਿਆ ਤਾਂ ਉਸ ਵਿਚੋਂ ਮੱਖੀਆਂ ਨਿਕਲੀਆਂ। ਕਦੀ ਵੀ ਇਹ ਦੇਖਣ ਨੂੰ ਨਹੀਂ ਮਿਲਿਆ ਕਿ ਨੂਰਮਹਿਲ ਵਿਚ ਫੂਡ ਸੇਫਟੀ ਵਾਲੇ ਅਧਿਕਾਰੀ ਆਏ ਹੋਣ ਤੇ ਕਿਸੇ ਵੀ ਹੋਟਲ, ਢਾਬਿਆਂ ਤੇ ਫਾਸਟ ਫੂਡ ਰੇਹੜੀਆਂ ਵਾਲਿਆਂ ਦੀ ਜਾਂਚ ਕੀਤੀ ਹੋਵੇ ਤੇ ਕਿਸੇ ਨੂੰ ਜੁਰਮਾਨਾ ਹੋਇਆ ਹੋਵੇ। ਦੇਖਣ ਵਿਚ ਆਇਆਂ ਹੈ ਕਿ ਇਨ੍ਹਾਂ ਦੁਕਾਨਾਂ ਦੇ ਅੰਦਰ ਸਫ਼ਾਈ ਦਾ ਬੁਰਾ ਹਾਲ ਹੈ। ਨਾ ਤਾਂ ਇਨ੍ਹਾਂ ਦੇ ਹੱਥਾਂ ਵਿੱਚ ਦਸਤਾਨੇ ਵੀ ਨਹੀਂ ਹੁੰਦੇ। ਢਾਬਿਆਂ ਵਾਲੇ ਤਾਂ ਲੋਕਾਂ ਨੂੰ ਨਿਰਾ ਗੰਦ ਹੀ ਦਿੰਦੇ ਹਨ ਤੇ ਲੋਕ ਇਹ ਖਾਣਾ ਖਾ ਕੇ ਬਿਮਾਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਫੂਡ ਅਫ਼ਸਰਾਂ ਨੂੰ ਇਨ੍ਹਾਂ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਇਹ ਦੁਕਾਨਦਾਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਾ ਕਰ ਸਕਣ।
