August 7, 2025
#National

ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਵਲੋਂ ਨਾਅਰੇਬਾਜੀ

ਭਵਾਨੀਗੜ੍ਹ (ਵਿਜੈ ਗਰਗ) ਅਨਾਜ ਮੰਡੀ ਭਵਾਨੀਗੜ੍ਹ ਵਿਚ ਲਿਫਟਿੰਗ ਨਾ ਹੋਣ ਕਾਰਨ ਗੱਲਾਂ ਮਜ਼ਦੂਰ ਯੂਨੀਅਨ ਵਲੋਂ ਪ੍ਰਧਾਨ ਕਰਨੈਲ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਮਜ਼ਦੂਰਾਂ ਨੇ ਮੰਗ ਕੀਤੀ ਕਿ ਮੰਡੀਆਂ ਵਿਚ ਪਏ ਕਣਕ ਦੇ ਗੱਟਿਆਂ ਨੂੰ ਚੁਕਵਾਇਆ ਜਾਵੇ ਅਤੇ ਉਹਨਾਂ ਦੀ ਰਕਮ ਦੀ ਅਦਾਇਗੀ ਕੀਤੀ ਜਾਵੇ। ਪ੍ਰਧਾਨ ਨੇ ਦੱਸਿਆ ਕਿ ਸਾਡੀ ਜੰਮਕੇ ਲੁੱਟ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਸਾਨੂੰ ਪੈਸੇ ਦੀ ਵਸੂਲੀ ਨਹੀਂ ਕੀਤੀ ਜਾਂਦੀ। ਉਪਰੋਂ ਸਾਨੂੰ ਚੌਕੀਦਾਰੀ ਕਰਨ ਲਈ ਵੀ ਮਜ਼ਬੂਰ ਕੀਤਾ ਜਾਂਦਾ ਹੈ। ਮਜ਼ਦੂਰਾਂ ਨੇ ਮੰਗ ਕੀਤੀ ਮੰਡੀਆਂ ਵਿਚ ਪਿਆ ਮਾਲ ਜਲਦੀ ਤੋਂ ਜਲਦੀ ਚੁਕਵਾਇਆ ਜਾਵੇ, ਜੇਕਰ ਸਾਡੀ ਮੰਗ ਪੂਰੀ ਨਾ ਕੀਤੀ ਤਾਂ ਅਸੀਂ ਚੱਕਾ ਜਾਮ ਕਰਾਂਗੇ। ਜਿਆਦਾ ਸਮਾਂ ਮੰਡੀਆਂ ਵਿਚ ਮਾਲ ਪਿਆ ਰਹਿਣ ਕਾਰਨ ਮਾਲ ਘਟ ਜਾਂਦਾ ਹੈ। ਉਸਦੀ ਗਾਜ ਵੀ ਮਜ਼ਦੂਰਾਂ ਤੇ ਡਿੱਗਦੀ ਹੈ। ਇਕ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਮੰਡੀਆਂ ਵਿਚ ਕਣਕ ਪਈ ਨੂੰ ਜੇਕਰ ਇਸਦਾ ਹੁਣ ਵਜਨ ਕੀਤਾ ਗਿਆ ਤਾਂ ਜਰੂਰ ਥੋੜਾ ਬਹੁਤਾ ਵਜਨ ਘਟੇਗਾ ਫਿਰ ਕਹਿਣਗੇ ਕਿ ਮਜ਼ਦੂਰਾਂ ਦੇ ਝਾਰ ਵਿਚੋਂ ਕਣਕ ਪਾ ਕੇ ਪੂਰੀ ਕਰ ਲਿਆ ਜਾਵੇ। ਉਹਨਾਂ ਕਿਹਾ ਕਿ ਸਰਕਾਰ ਮੰਡੀਆਂ ਵਿਚ ਪਏ ਮਾਲ ਦੀ ਲਿਫਟਿੰਗ ਕਰਵਾਕੇ ਸਾਡੀ ਬਣਦੀ ਰਕਮ ਸਾਨੂੰ ਦੇਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਦੀਆਂ ਫੀਸਾਂ ਅਤੇ ਘਰੇਲੂ ਵਰਤੋਂ ਵਾਲਾ ਸਮਾਨ ਘਰਾਂ ਵਿਚ ਲਿਜਾ ਸਕੀਏ। ਇਸ ਮੌਕੇ ਰਣਜੀਤ ਸਿੰਘ, ਜੱਗੀ ਭੁੱਲਰ, ਦੇਸ਼ ਰਾਜ, ਜਸਵੀਰ ਸਿੰਘ, ਮਲਕੀਤ ਸਿੰਘ, ਵਿਜੈ ਕੁਮਾਰ, ਆਸ਼ੂ ਰਾਮ, ਕਰਮਜੀਤ ਸਿੰਘ, ਗੋਗੀ ਰਾਮ ਸਿੰਘ, ਹੈਪੀ ਸਿੱਧੂ, ਦਲਵੀਰ ਸਿੰਘ, ਜਗਸੀਰ ਸਿੰਘ, ਕ੍ਰਿਸ਼ਨ ਕੁਮਾਰ, ਵਿੱਕੀ ਰਾਮ, ਅਰਜਨ ਸਿੰਘ, ਬ੍ਰਮਦੇਵ ਮੰਡਲ, ਰਾਮ ਚੰਦਰ, ਲਖਵਿੰਦਰ ਸਿੰਘ ਚਨਰਦੇਵ ਆਦਿ ਹਾਜਰ ਸਨ।

Leave a comment

Your email address will not be published. Required fields are marked *