August 7, 2025
#National

ਜਲੰਧਰ ਤੋਂ ਆਪ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਹਮਾਇਤ ਚ ਕਾਂਗਰਸ, ਅਕਾਲੀ ਦਲ ਪਾਰਟੀਆਂ ਦੇ ਕਈ ਲੀਡਰ ਆਪਣੇ ਸਾਥੀਆਂ ਸਮੇਤ ਆਪ ਚ ਹੋਏ ਸ਼ਾਮਿਲ

ਜਲੰਧਰ (ਨਿ.ਪ.ਪ.) ’ਆਪ’ ਦੇ ਉਮੀਦਵਾਰ ਪਵਨ ਟੀਨੂੰ ਦੇ ਹਮਾਇਤ ’ਚ ਦੁਆਬੇ ਦੇ ਕਈ ਸੀਨੀਅਰ ਦਲਿਤ, ਕਾਂਗਰਸੀ ਤੇ ਅਕਾਲੀ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਥੇ ਹੀ ਬੱਸ ਨਹੀਂ ਈਸਾਈ ਭਾਈਚਾਰੇ ਵੱਲੋਂ ਵੀ ਮਾਨ ਸਰਕਾਰ ਦੀਆਂ ਨੀਤੀਆਂ ਦਾ ਸਤਿਕਾਰ ਕਰਦੇ ਹੋਏ ਪਵਨ ਟੀਨੂੰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ। ਦੁਆਬੇ ਦੇ ਸੀਨੀਅਰ ਦਲਿਤ ਆਗੂਆਂ ਬਲਵਿੰਦਰ ਕੁਮਾਰ ਬੁੱਗਾ ਨੇ ਆਪਣੇ ਸਾਥੀਆਂ ਕੁਲਵਿੰਦਰ ਬੈਂਸ, ਬਲਬੀਰ ਸਿੱਧੂ, ਅਮਰਜੀਤ ਬਹੂਬਲੀ, ਨਵੀਨ ਕੁਮਾਰ, ਗੁਰਜੀਤ ਬੰਗਾ ਤੇ ਹੋਰਨਾਂ ਸਮੇਤ ਪਵਨ ਟੀਨੂੰ ਦੀ ਹਮਾਇਤ ਕਰਦੇ ਹੋਏ ’ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਮ ’ਤੇ ਰੱਖਣ, ਪੋਸਟ ਮੈਟਰਿਕ ਸਕੀਮ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਬੱਚਿਆਂ ਤਕ ਪੁੱਜਦਾ ਕਰਨ ਲਈ ਆਪਣੇ ਵਿਚਾਰ ਦੱਸੇ। ਉਕਤ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਕਾਲੀ ਸੂਚੀ ਵਿਚ ਸ਼ਾਮਲ ਸੰਸਥਾਵਾਂ ਜਿਨ੍ਹਾਂ ਨੇ ਗਰੀਬ ਵਿਦਿਆਰਥੀਆਂ ਦੇ ਵਜ਼ੀਫੇ ਹੜੱਪ ਕੀਤੇ ਹਨ, ਉਨ੍ਹਾਂ ਨੂੰ 100 ਕਰੋੜ ਰੁਪਏ ਮੁਆਫ ਕਰਨ ਸਬੰਧੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ। ਉਕਤ ਦਲਿਤ ਆਗੂਆਂ ਨੇ ਸਪੱਸ਼ਟ ਕਿਹਾ ਕਿ ਚੰਨੀ ਡਰਾਮੇਬਾਜ਼ ਦਲਿਤ ਲੀਡਰ ਹੈ ਤੇ ਹੁਣ ਦਲਿਤ ਉਸ ਦੀਆਂ ਗੱਲਾਂ ’ਚ ਨਹੀਂ ਆਉਣਗੇ। ਇਸੇ ਤਰ੍ਹਾਂ ਅਸੰਬਲੀ ਹਲਕਾ ਆਦਮਪੁਰ ਦੇ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਅਗਰਵਾਲ, ਯੂਥ ਆਗੂ ਰਿੰਕੂ ਸਹੋਤਾ, ਵਰਿੰਦਰ ਬਾਵਾ ਦੇ ਨਾਲ ਕਈ ਹੋਰ ਕੌਂਸਲਰਾਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ’ਆਪ’ ਦੇ ਉਮੀਦਵਾਰ ਪਵਨ ਟੀਨੂੰ ਨੂੰ ਮਿਲ ਕੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਕਤ ਸ਼ਾਮਲ ਹੋਣ ਵਾਲੇ ਆਗੂਆਂ ਨੇ ਦੱਸਿਆ ਕਿ ਕਾਂਗਰਸ ਹੁਣ ਧਨਾਢਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਸੇ ਦੌਰਾਨ ਕਈ ਅਕਾਲੀ ਆਗੂ ਵੀ ’ਆਪ’ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਕੁਲਵੰਤ ਸਿੰਘ ਸਾਬਕਾ ਸਰਪੰਚ ਦੌਲਤ ਪੁਰ ਢੱਡਾ, ਹਰਪ੍ਰਰੀਤ ਸਿੰਘ ਸਾਹਨੀ, ਪ੍ਰਮਜੀਤ ਸਿੰਘ ਸੋਢੀ, ਰਾਮ ਆਸਰਾ ਹੈਪੀ, ਦਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਨਾਮ ਸਿੰਘ ਸਰਪੰਚ, ਹਰਨੇਕ ਸਿੰਘ, ਨਿਰਮਲ ਕੌਰ ਸਾਬਕਾ ਸਰਪੰਚ, ਬਲਵਿੰਦਰ ਕੌਰ ਪੰਚ ਪਿੰਡ ਦੌਲਤ ਪੁਰ ਸ਼ਾਹਕੋਟ ਸ਼ਾਮਲ ਹਨ। ਉਹ ਪਾਰਟੀ ਦੀਆਂ ਲੋਕ ਹਿਤੂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਵਿਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਢੁਕਵਾਂ ਮਾਣ ਸਤਿਕਾਰ ਦਿੱਤਾ ਜਾਵੇਗਾ।

Leave a comment

Your email address will not be published. Required fields are marked *