August 7, 2025
#National

ਪੰਕਜ ਢੀਂਗਰਾ ਨੂੰ ਮਿਲੀ ਅਹਿਮ ਜ਼ਿਮੇਵਾਰੀ, ਭਾਜਪਾ ਵਲੋ ਵਿਧਾਨਸਭਾ ਨਕੋਦਰ ਦੇ ਇਨਚਾਰਜ਼ ਨਿਯੁਕਤ

ਨਕੋਦਰ, ਪੰਕਜ ਢੀਂਗਰਾ ਜੋ ਬੀਜੇਪੀ ਵੱਲੋਂ ਮਿਲੀਆਂ ਵੱਖ-ਵੱਖ ਜਿੰਮੇਵਾਰੀਆਂ ਨੂੰ ਬਾਖੁਭੀ ਨਿਭਾ ਚੁੱਕੇ ਹਨ ਅਤੇ ਨਕੋਦਰ ਹਲਕੇ ਚ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇਕ ਕਰ ਸੰਗਠਨ ਨੂੰ ਮਜਬੂਤ ਕੀਤਾ ਹੈ। ਪੰਕਜ ਢੀਂਗਰਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਭਾਜਪਾ ਹਾਈਕਮਾਂਡ ਵਲੋਂ ਨਕੋਦਰ ਵਿਧਾਨਸਭਾ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੇ ਬੀਜੇਪੀ ਆਗੂਆਂ ਅਤੇ ਵਰਕਰਾਂ ਵੱਲੋਂ ਪੰਕਜ ਢੀਂਗਰਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪੰਕਜ ਢੀਂਗਰਾ ਨੇ ਆਪਣੀ ਇਸ ਨਿਯੁਕਤੀ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਪਾਰਟੀ ਨੇ ਜੋ ਮੇਨੂ ਜ਼ਿਮੇਵਾਰੀ ਦਿਤੀ ਉਹ ਮੇ ਪੁਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰੁੰਗਾ ਅਤੇ ਭਾਜਪਾ ਦਾ ਅਧਾਰ ਨਕੋਦਰ ਵਿਧਾਨਸਭਾ ਵਿਚ ਹੋਰ ਵਧਾਉਗਾ ਅਤੇ ਜਲੰਧਰ ਲੋਕਸਭਾ ਦੇ ਊਮੀਦਵਾਰ ਸੁਸ਼ੀਲ ਰਿੰਕੂ ਨੂੰ ਨਕੋਦਰ ਵਿਧਾਨਸਭਾ ਤੋਂ ਜਿਤਾ ਕੇ ਭੇਜਾਂਗੇ ।

Leave a comment

Your email address will not be published. Required fields are marked *