August 7, 2025
#Punjab

ਹੈਰੀਟੇਜ ਪਬਲਿਕ ਸਕੂਲ ਦਾ ਨਤੀਜਾ 100ਫੀਸਦੀ ਰਿਹਾ

ਭਵਾਨੀਗੜ੍ਹ, (ਵਿਜੈ ਗਰਗ) ਵਿਦਿਆਰਥੀ ਜੀਵਨ ਵਿਚ ਅਕਾਦਮਿਕ ਪੜ੍ਹਾਈ ਦਾ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਵਿਦਿਆਰਥੀ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੀ ਹੈ। ਇਸ ਉਦੇਸ਼ ਨੂੰ ਪੂਰਾ ਕਰਦੇ ਹੋਏ ਸੀਬੀਐਸਈ ਦੀ ਸੀਨੀਅਰ ਸੈਕੰਡਰੀ ਪ੍ਰੀਖਿਆ (19SS35) ਵਿੱਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ 100% ਨਤੀਜਾ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਾਇੰਸ ਸਟਰੀਮ ਵਿੱਚੋਂ ਗੁਰਲੀਨ ਕੌਰ (95.2%) , ਕਾਮਰਸ ਸਟਰੀਮ ਵਿੱਚੋਂ ਹਰਜੋਤ ਸਿੰਘ ਤੇ ਤੇਜਸ ਮਿੱਤਲ (92.6%), ਆਰਟਸ ਵਿੱਚੋਂ ਨਿਸ਼ਾ ਵਰਮਾ (92%) ਨੇ ਉੱਚ ਸਥਾਨ ਹਾਸਲ ਕੀਤੇ। ਨਵਪ੍ਰੀਤ ਸਿੰਘ, ਯੂਵੀਕਾ, ਹਰਮਨਪ੍ਰੀਤ ਸਿੰਘ ਸੇਖੋ, ਹਿਮਾਕਸ਼ੀ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ।
26 ਵਿਦਿਆਰਥੀਆਂ ਨੇ 80% ਤੋਂ ਵੱਧ ਅਤੇ 44 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਬਾਕੀ ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਮੀਰ ਕੁਮਾਰ, ਯੂਵੀਕਾ, ਯਸ਼ੀਕਾ ਨੇ ਪੇਂਟਿੰਗ ਵਿਸ਼ੇ ਵਿੱਚੋਂ, ਹਿਮਾਕਸ਼ੀ ਨੇ ਅਕਾਊਂਟ ਵਿਸ਼ੇ ਵਿੱਚੋਂ, ਮਨਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ ਵਿੱਚੋਂ 100 ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਸਖਤ ਮਿਹਨਤ ਹਮੇਸ਼ਾ ਫਲ ਦਿੰਦੀ ਹੈ। ਅਜਿਹੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਬਰਾਬਰ ਦਾ ਯੋਗਦਾਨ ਪਾਇਆ। ਸਕੂਲ ਪ੍ਰਬੰਧਕ ਸ਼੍ਰੀ ਅਨਿਲ ਮਿੱਤਲ ਅਤੇ ਸ਼੍ਰੀਮਤੀ ਆਸ਼ਿਮਾ ਮਿੱਤਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Leave a comment

Your email address will not be published. Required fields are marked *