ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆ ਵਿੱਚ ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਜਮਾਤ ਦਸਵੀਂ ਵਿੱਚ ਸਕਸ਼ਮ ਕਾਲੜਾ 95.4, ਸੁਖਦੀਪ ਕੌਰ 95.4, ਗਣੇਸ਼ 94.8, ਤਨਵੀਰ ਕੌਰ 94.4, ਖੁਸ਼ੀ ਵੱਧਵਾ 94, ਮਨਪ੍ਰੀਤ ਕੌਰ 94, ਅਮਨਵੀਰ ਸਿੰਘ 93.6 ਅੰਸ਼ਕਾ 93.6 , ਅੰਜਲੀ ਬਾਲਾ 93.2,ਯਾਦਲੀਨ ਕੌਰ 93.2, ਹਰਸ਼ਿਤ ਅਰੋੜਾ 91ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਇਸੇ ਤਰ੍ਹਾਂ ਵੱਖ ਵੱਖ ਵਿਸ਼ਿਆਂ ਵਿੱਚ ਸੌ ਪ੍ਰਤੀਸ਼ਤ ਸੌ ਨਤੀਜਾ ਰਿਹਾ ਜਿਸ ਵਿੱਚ ਪੰਜਾਬੀ ਵਿੱਚ ਖੁਸ਼ੀ ਵੱਧਵਾ ਅਤੇ ਯਾਦਲੀਨ ਕੌਰ ਗਣਿਤ ਵਿੱਚੋਂ ਅੰਸ਼ਕਾ ਟੰਡਨ, ਸਮਾਜਿਕ ਸਿੱਖਿਆ ਵਿੱਚੋ ਸਕਸ਼ਮ ਕਾਲੜਾ, ਸਰੀਰਕ ਸਿੱਖਿਆ ਵਿੱਚੋਂ ਅਮਨਵੀਰ ਸਿੰਘ, ਗਣੇਸ਼, ਤਨਿਸ਼ਕ ਛਾਬੜਾ ਅਤੇ ਤਨਵੀਰ ਕੌਰ ਨੇ 100 ਵਿੱਚੋਂ 100ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਜਮਾਤ ਬਾਰ੍ਹਵੀਂ ਵਿੱਚ ਦਿਕਸ਼ਾ 95, ਗੁਰਸਿਮਰਨ ਕੌਰ 95, ਫਾਲਗੁਨੀ ਅਰੋੜਾ 94.8ਪੀਆ ਕਪੂਰ , 94.8 ਨਮਿਸ਼ ਕੁਮਾਰ 92.2, ਮਨਵੀਰ92, ਨਿਸਚਅ ਕੁਮਾਰ ਢੰਡ 90.2, ਸੁਖਵੀਰ ਸਿੰਘ 90.2ਪ੍ਰਤੀਸ਼ਤ ਅੰਕ ਹਾਸਲ ਕੀਤੇ ਅਤੇ ਪੀਆ ਕਪੂਰ ਨੇ ਰਸਾਇਣਿਕ ਵਿਗਿਆਨ ਵਿੱਚ 100 ਵਿੱਚੋਂ 100 ਅੰਕ ਹਾਸਲ ਕੀਤੇ। ਸਕੂਲ ਚੇਅਰਮੈਨ ਪ੍ਰਮੋਦ ਭਾਰਦਵਾਜ, ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ,ਸਮੂਹ ਸਟਾਫ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਦੀ ਇਸ ਵਧੀਆ ਕਾਰਗੁਜ਼ਾਰੀ ਲਈ ਉਹਨਾਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਗਿਆ।
