ਸੱਤਿਆ ਭਾਰਤੀ ਆਦਰਸ਼ ਸੀਨੀ. ਸੈਕੰਡਰੀ ਸਕੂਲ ਝਨੇੜੀ ਦੇ ਸ਼ਾਨਦਾਰ ਨਤੀਜੇ

ਭਵਾਨੀਗੜ੍ਹ, (ਵਿਜੈ ਗਰਗ) ਸੀ. ਬੀ. ਐਸ. ਈ. ਬੋਰਡ ਵੱਲੋ ਐਲਾਨੇ ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਵਿੱਚ ਸੱਤਿਆ ਭਾਰਤੀ ਆਦਰਸ਼ ਸਕੂਲ ਝਨੇੜੀ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ। ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਪ੍ਰਿੰਸੀਪਲ ਸਬਨਮ ਸਿਨਹਾ ਨੇ ਬੱਚਿਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈਆ ਦਿੰਦੇ ਹੋਏ, ਵਧੀਆ ਅੰਕ ਹਾਸਲ ਕਰਨ ਵਾਲੇ ਸਕੂਲ ਵਿੱਚ ਆਏ ਹੋਏ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਵੀ ਆਪਣੀ ਇਸ ਕਾਮਯਾਬੀ ਨੂੰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਉਹਨਾਂ ਦੇ ਇਸ ਉਪਰਾਲੇ ਨਾਲ ਦੂਸਰੇ ਬੱਚਿਆਂ ਨੂੰ ਵੀ ਮਿਹਨਤ ਕਰਨ ਦੀ ਪ੍ਰੇਰਨਾ ਮਿਲੇਗੀ। ਜਮਾਤ ਦਸਵੀਂ ਵਿੱਚੋ ਕ੍ਰਮਵਾਰ ਪਹਿਲਾ ਸਥਾਨ ਐਸਨੀਤ ਕੌਰ (92.0% ), ਦੂਜਾ ਖੁਸਪ੍ਰੀਤ ਕੌਰ (90.0%), ਤੀਜਾ ਸੰਦੀਪ ਕੌਰ (88.0%) ਨੇ ਹਾਸਲ ਕੀਤਾ। ਇਸੇ ਤਰ੍ਹਾਂ ਬਾਰਵੀਂ ਕਮਰਸ ਤੇ ਆਰਟਸ ਜਮਾਤ ਵਿੱਚੋਂ ਕ੍ਰਮਵਾਰ ਪਹਿਲਾ ਸਥਾਨ ਸੁਮਨ ਸ਼ਰਮਾ (95.2% ਕਮਰਸ ਵਿੱਚੋ), ਦੂਜਾ ਅਨਮੋਲਪ੍ਰੀਤ ਕੌਰ (88.0% ਕਮਰਸ ਵਿੱਚੋ), ਤੀਜਾ ਖੁਸਪਰੀਤ ਕੌਰ (85.0% ਕਮਰਸ) ਤੇ ਆਰਟਸ ਵਿੱਚੋ ਪਹਿਲਾ ਸਰਬਜੀਤ ਕੌਰ (92.6%), ਦੂਜਾ ਗਗਨਦੀਪ ਕੌਰ (92.0%), ਤੀਜਾ ਸੰਜਨਾ (90.4%) ਅੰਕਾ ਨਾਲ ਸਥਾਨ ਹਾਸਲ ਕੀਤਾ। ਵਿਸ਼ੇ ਅਨੁਸਾਰ ਵਿਦਿਆਰਥੀਆਂ ਵੱਲੋ ਦਸਵੀਂ ਜਮਾਤ ਵਿਚ ਪ੍ਰਾਪਤ ਕੀਤੇ ਵੱਧ ਤੋਂ ਵੱਧ ਅੰਕਾਂ ਵਿੱਚ ਪੰਜਾਬੀ ਤੇ ਬਿਊਟੀ (100), ਰੀਟੇਲ ਤੇ -97 (ਵੋਕੇਸ਼ਨਲ), ਸਮਾਜਿਕ ਸਿੱਖਿਆ(97), ਤੇ ਬਾਰਵੀਂ ਵਿੱਚੋ ਅੱਠ ਵਿਦਿਆਰਥੀਆਂ ਨੇ ਪੰਜਾਬੀ ਵਿਚੋਂ (100), ਅਕਾਊਂਟ ਤੇ ਬਿਜਨੈਸ (95) ਤੇ ਸਰੀਰਕ ਸਿੱਖਿਆ (96), ਰੀਟੇਲ (91), ਬਿਊਟੀ (99) ਤੇ ਰਾਜਨੀਤੀ ਸ਼ਾਸਤਰ ਤੇ ਅਰਥ ਸ਼ਾਸਤਰ (94), ਅੰਗਰੇਜ਼ੀ (96) ਤੇ ਇਤਿਹਾਸ (92) ਅੰਕ ਹਾਸਲ ਕਰਕੇ ਝੰਡੀ ਕੀਤੀ। ਅਖੀਰ ਵਿੱਚ ਸਕੂਲ ਪ੍ਰਿੰਸੀਪਲ ਨੇ ਸਾਰੇ ਸਟਾਫ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਵਧਾਈ ਦਿੱਤੀ।
