August 7, 2025
#National

ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿੱਚ ਕੌਂਸਲਰ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਕਾਂਗਰਸ ਪਾਰਟੀ ਦੇ ਕੌਂਸਲਰ ਦੋ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿਰੋਪਾਓ ਲੈ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਪ੍ਰੰਤੂ ਅੱਜ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਕੌਂਸਲਰ ਨਾਹਰ ਸਿੰਘ ਔਲਖ, ਵਕੀਲ ਸਿੰਘ, ਸੁਖਚਰਨ ਸਿੰਘ ਪੰਮਾ, ਗੁਰਜੰਟ ਸਿੰਘ ਜੰਟਾ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ, ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਪਾਰਟੀ ਦੇ ਵਰਕਰਾਂ ਨੂੰ ਗੁੰਮਰਾਹ ਕਰਕੇ ਲੈ ਗਏ ਸਨ ਪ੍ਰੰਤੂ ਉਹ ਆਪਣੀ ਸੂਝ ਬੂਝ ਸਦਕਾ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ ਹਨ ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਕੋਆਰਡੀਨੇਟਰ ਐਸੀ ਡਿਪਾਰਮੈਟ ਕਾਂਗਰਸ ਹਲਕਾ ਭਦੌੜ, ਬੀਬੀ ਮਲਕੀਤ ਕੌਰ ਸਹੋਤਾ, ਗੁਰਤੇਜ ਸਿੰਘ ਸੰਧੂ ਨੈਣੇਵਾਲੀਆ ਬਲਾਕ ਪ੍ਰਧਾਨ,ਗਿਰਧਰ ਮਿੱਤਲ,ਡਾ ਮੇਜ਼ਰ ਸਿੰਘ ਅਲਕੜਾ, ਸਾਧੂ ਰਾਮ ਜਰਗਰ, ਇੰਦਰਜੀਤ ਸਿੰਘ ਭਿੰਦਾ, ਨਿਰਭੈ ਸਿੰਘ ਢੀਂਡਸਾ, ਅਸ਼ੋਕ ਕੁਮਾਰ, ਭੋਲ਼ਾ ਸਿੰਘ ਐਮ ਸੀ, ਅਮਰਜੀਤ ਸਿੰਘ ਚੇਲਾ, ਹਰਿੰਦਰ ਦਾਸ ਤੋਤਾਂ, ਸਰਪੰਚ ਕਰਮਜੀਤ ਸਿੰਘ, ਪ੍ਰਧਾਨ ਸ਼ੇਰ ਸਿੰਘ, ਭੋਲ਼ਾ ਸਿੰਘ ਸੰਘੇੜਾ, ਬਲਦੇਵ ਸਿੰਘ ਭੁੱਚਰ, ਸਰਪੰਚ ਜਗਤਾਰ ਸਿੰਘ ਜੰਗੀਆਣਾ, ਪ੍ਰਗਟ ਸਿੰਘ ਭਦੋੜੀਆ, ਸ਼ਿਵਚਰਨ ਸਿੰਘ ਮੱਝੂਕੇ, ਬਲਵੀਰ ਸਿੰਘ, ਨਿਰਮਲ ਸਿੰਘ ਝਿੰਜਰ, ਗੁਰਤੇਜ ਸ਼ਰਮਾ ਉੱਗੋਕੇ, ਤੇਜ਼ਾ ਸਿੰਘ,ਬੀਰਾ ਖਹਿਰਾ, ਪਰਮਜੀਤ ਸਿੰਘ ਮੌੜ, ਗਿਆਨ ਚੰਦ ਸ਼ਰਮਾ, ਗੁਰਪ੍ਰੀਤ ਸਿੰਘ ਮੌੜ, ਅਜੈਬ ਸਿੰਘ ਉੱਗੋਕੇ, ਲਾਲ ਸਿੰਘ ਨੈਣੇਵਾਲੀਆ,ਹਰਮਨ ਬਰਨਾਲਾ, ਰਾਜਵਿੰਦਰ ਸਿੰਘ, ਸੁਰਿੰਦਰ ਕੌਰ ਵਾਲੀਆ, ਸਾਬਕਾ ਸਰਪੰਚ ਲਾਲ ਸਿੰਘ ਮੌੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ

Leave a comment

Your email address will not be published. Required fields are marked *