ਕਿੑਸ਼ੀ ਵਿਗਿਆਨ ਕੇਦਰ ਨੂਰਮਹਿਲ ਵੱਲੋਂ ਫਾਰਮ ਮਸ਼ੀਨਰੀ ਅਤੇ ਰਿਪੇਅਰ ਮੈਂਟੀਨੈਂਸ ਦਾ ਕੋਰਸ ਕਰਵਾਇਆ ਗਿਆ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਕਿੑਸ਼ੀ ਵਿਗਿਆਨ ਕੇਂਦਰ ਨੂਰਮਹਿਲ ਵੱਲੋਂ ਫਾਰਮ ਮਸ਼ੀਨਰੀ ਅਤੇ ਰਿਪੇਅਰ ਮੈਂਟੀਨੈਂਸ ਦਾ ਸਿਖਲਾਈ ਕੋਰਸ ਲਗਾਇਆ ਗਿਆ। ਇਸ ਕੋਰਸ ਵਿਚ ਇੰਜੀਨੀਅਰ ਰੁਪਿੰਦਰ ਚੰਦੇਲ ਨੇ ਕਿਸਾਨਾਂ ਨੂੰ ਲੇਜਰ ਲੈਵਲਰ, ਝੋਨੇ ਦੀ ਸਿੱਧੀ ਬਿਜਾਈ ਲਈ ਡੀ. ਐੱਸ. ਆਰ ਮਸ਼ੀਨ, ਮਕੈਨੀਕਲ ਟੑਾਂਸਪਲਾਂਟਰ, ਮਸ਼ੀਨ ਬਾਰੇ ਦੱਸਿਆ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਦੀ ਖੇਤ ਵਿਚ ਹੀ ਸੰਭਾਲ ਕਰਨ ਲਈ ਹੈਪੀ ਸੀਡਰ, ਮਰਫੇਸ ਸੀਡਰ ਸਮਾਰਟ ਸੀਡਰ, ਸੁਪਰ ਸੀਡਰ, ਜੀਰੋ ਟਿਲ ਡਰਿੱਲ, ਮਲਚਰ, ਪਲੋਅ ਮਸ਼ੀਨਾਂ ਬਾਰੇ ਦੱਸਿਆ। ਇਨ੍ਹਾਂ ਸਾਰੀਆਂ ਮਸ਼ੀਨਾਂ ਦੀ ਕੈਲੀਬੑੈਸ਼ਨ, ਰਿਪੇਅਰ ਸੰਬੰਧੀ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾ ਟਰੈਕਟਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਇੰਜਣ, ਕੂਲਿੰਗ ਸਿਸਟਮ, ਰੈਡੀਏਟਰ ਆਦਿ ਬਾਰੇ ਦੱਸਿਆ ਅਤੇ ਇਸਦੀ ਸਰਵਿਸਿੰਗ ਦੀ ਪਰੈਕਟੀਕਲ ਜਾਣਕਾਰੀ ਦਿੱਤੀ। ਡਰਿੱਲ, ਪਲਾਂਟਰ, ਸਪਰੇਅਰ ਦੀ ਕੈਲੀਬੑੈਸ਼ਨ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਕਿਸਾਨਾਂ ਨੂੰ ਵਰਕਸ਼ਾਪ ਵੀ ਲੈ ਜਾਇਆ ਗਿਆ। ਅੰਤ ਵਿਚ ਡਾ. ਸੰਜੀਵ ਕਟਾਰੀਆ ਨੇ ਸਾਰਿਆਂ ਨੂੰ ਇਹ ਕੋਰਸ ਕਰਨ ਲਈ ਸਲਾਹ ਦਿੱਤੀ ਅਤੇ ਰਿਪੇਅਰ ਅਤੇ ਮੈਂਟੀਨੈਂਸ ਵਰਕਸ਼ਾਪ ਖੋਲੵਣ ਲਈ ਪੑੇਰਿਤ ਕੀਤਾ।
