ਤਲਵੰਡੀ ਸਲੇਮ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੂੰ ਝਟਕਾ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਨਕੋਦਰ (ਏ ਐਲ ਬਿਓਰੋ ) ਆਮ ਆਦਮੀ ਪਾਰਟੀ ਹੀ ਇੱਕ ਇਹੋ ਜਿਹੀ ਪਾਰਟੀ ਹੈ ਜ਼ੋ ਪੰਜਾਬ ਨੂੰ ਰੰਗਲਾ ਪੰਜਾਬ ਦਾ ਸੁਪਨਾ ਸਜਾ ਸਮੁੱਚੇ ਪੰਜਾਬ ਦੇ ਪਿੰਡਾਂ ਨਗਰਾਂ ਸ਼ਹਿਰਾਂ ਦੀ ਤਰੱਕੀ ਅਤੇ ਬੇਹਤਰੀ ਲਈ ਦਿਨ ਰਾਤ ਇੱਕ ਕਰ ਰਹੀ ਹੈ ਸਿੱਟੇ ਵਜੋਂ ਆਮ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਦਾ ਲੜ ਫੜ ਰਹੇ ਨੇ ਔਰ ਇਸ ਪਾਰਟੀ ਵਿੱਚ ਹਰੇਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਨਕੋਦਰ ਤੋਂ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨੇ ਪਿੰਡ ਤਲਵੰਡੀ ਸਲੇਮ ਵਿਖੇ ਅਕਾਲੀ ਦਲ , ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਕੈਪਟਨ ਗੁਰਚਰਨ ਸਿੰਘ ਜੀ ਦੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਇਸ ਮੌਕੇ ਆਮ ਆਦਮੀ ਪਾਰਟੀ ਦੇ ਪੁਰਾਣੇ ਅਤੇ ਸੀਨੀਅਰ ਵਲੰਟੀਅਰ ਲਾਡੀ ਘਈ ਨੇ ਹਲਕਾ ਨਕੋਦਰ ਨੂੰ ਸੁਚੱਜੀ ਅਗਵਾਈ ਦੇ ਰਹੇ ਐਮ ਐਲ ਏ ਸਰਦਾਰਨੀ ਇੰਦਰਜੀਤ ਕੌਰ ਮਾਨ ਜੀ ਪਿੰਡਾਂ ਦੇ ਸਰਵਪੱਖੀ ਵਿਕਾਸ ਦੀ ਸੋਚ ਸਦਕਾ ਨੌਜਵਾਨ ਬਜ਼ੁਰਗ ਅਤੇ ਔਰਤਾਂ ਸਮੇਤ ਕਈ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਵਿੱਚ ਬਿਹਤਰੀਨ ਭੂਮਿਕਾ ਨਿਭਾਈ । “ਆਪ” ‘ਚ ਸ਼ਾਮਲ ਹੋਣ ਵਾਲੇ ਪਰਿਵਾਰਾ ਨੇ ਵਾਅਦਾ ਕੀਤਾ ਕਿ ਜਿਸ ਤਰਾਂ 2022 ਅਸੈਂਬਲੀ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਤਲਵੰਡੀ ਸਲੇਮ ਚੋਂ ਲੀਡ ਪ੍ਰਾਪਤ ਕੀਤੀ ਸੀ ਉਸ ਤੋਂ ਵੀ ਵੱਧ ਇਸ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕੀਤੇ ਜਾਣਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ ਐਲ ਏ ਇੰਦਰਜੀਤ ਕੌਰ ਮਾਨ , ਬਲਾਕ ਪ੍ਰਧਾਨ ਅਰਜਨ ਹੁੰਦਲ ਅਤੇ ਨਰਿੰਦਰ ਚੂਹੜ ਨੇ ਕਿਹਾ ਕਿ ਇਸ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਹੁਣ ਸਮਾਂ ਆ ਗਿਆ ਹੈ ਅਕਾਲੀ ਦਲ ਅਤੇ ਕਾਂਗਰਸ ਨੂੰ ਖੂੰਜੇ ਲਾਉਣ ਦਾ ਕਿਉਂ ਜੋ ਲੋਕਾਂ ਨੇ ਤਹੱਈਆ ਕੀਤਾ ਹੋਇਆ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਨੂੰ ਮੂੰਹ ਨਹੀਂ ਲਾਇਆ ਜਾਵੇਗਾ । ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਰੋਬਿਨ ਸੂਦ , ਨਿਰਮਲ ਸੰਧੂ , ਗੁਰਦਿਆਲ ਸੰਧੂ , ਲਛਮਣ ਸੰਧੂ , ਮਹਿੰਦਰ ਸੰਧੂ , ਟਹਿਲ ਸਿੰਘ , ਭਿੰਦਾ ਦੀੜੇ , ਮੰਗਤ ਰਾਮ , ਮੀਤਾ ਮਾਮਾ , ਬਿੱਕਾ ਸ਼ਰਮਾ , ਬਬਲੂ ਇੱਟਾਂ ਵਾਲਾ , ਕੁਲਵਿੰਦਰ ਸ਼ਰਮਾ , ਪ੍ਰਦੀਪ ਸੰਧੂ , ਗੋਪਾ ਖਹਿਰਾ , ਅਮਨਦੀਪ ਸਹੋਤਾ , ਅਮਰੀਕ ਸਿੰਘ , ਜਗਤਾਰ ਸਿੰਘ , ਅਵਤਾਰ ਸੰਧੂ , ਲੱਖਾ ਸੰਧੂ , ਹਰਦੀਪ ਦੀਪਾ , ਹਰਵਿੰਦਰ ਸਿੰਘ , ਰੇਸ਼ਮ ਘਈ , ਵਿਸ਼ਵਾਨਾਥ , ਪਾਲ ਖਹਿਰਾ , ਬੱਲੂ ਘਈ ਆਦਿ ਹਾਜ਼ਰ ਰਹੇ ।
