ਵਾਰਡ ਨੰਬਰ 11 ਪੁਰੇਵਾਲ ਕਲੋਨੀ ਵਿੱਚ ਨੁਕੜ ਮੀਟਿੰਗ ਨੇ ਧਾਰਿਆ ਜਲਸੇ ਦਾ ਰੂਪ

ਹਲਕਾ ਨਕੋਦਰ ਦੇ ਵਾਰਡ ਨੰਬਰ 11 ਪੁਰੇਵਾਲ ਕਲੋਨੀ ਵਿੱਚ ਇੱਕ ਨੁੱਕੜ ਮੀਟਿੰਗ ਰੱਖੀ ਗਈ ਇਹ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਤੇ ਉਥੋਂ ਦੇ ਨਗਰ ਕੌਂਸਲਰ ਅਮਰੀਕ ਸਿੰਘ ਥਿੰਡ ਤੇ ਵਾਰਡ ਇੰਚਾਰਜ ਕਰਨ ਸ਼ਰਮਾ ਦੀ ਕੀਤੀ ਹੋਈ ਸਖਤ ਮਿਹਨਤ ਸਦਕਾ ਹੋਈ ਇਹ ਨੁੱਕੜ ਮੀਟਿੰਗ ਬੇਹਦ ਕਾਮਯਾਬ ਰਹੀ ਇਸ ਮੀਟਿੰਗ ਦੀ ਅਗਵਾਈ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੀਤੀ ਕਿਉਂਕਿ ਨਕੋਦਰ ਦੇ ਐਮਐਲਏ ਇੰਦਰਜੀਤ ਕੌਰ ਮਾਨ ਜੀ ਦਿਨ ਰਾਤ ਇੱਕ ਆਪਣੇ ਹਲਕੇ ਦੇ ਨਿਵਾਸੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਹਰ ਮੁਹੱਲੇ ਹਲ ਹਰ ਵਾਰਡ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਲੋਕ ਸਭਾ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਇਸ ਮੌਕੇ ਤੇ ਹਲਕਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਜੀ ਇੱਕੋ ਇੱਕ ਆਮ ਆਦਮੀ ਪਾਰਟੀ ਪੰਜਾਬ ਦਾ ਸਰਵ ਪੱਖੀ ਵਿਕਾਸ ਕਰ ਸਕਦੀ ਹੈ। ਇਹ ਨੁੱਕੜ ਮੀਟਿੰਗ ਨਾ ਲੱਗ ਕੇ ਜਲਸੇ ਦੇ ਰੂਪ ਵਾਂਗ ਲੱਗਦੀ ਸੀ। ਇਸ ਮੀਟਿੰਗ ਚ ਠਾਠਾ ਮਾਰਦਾ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਹੀ ਚੋਣਾਂ ਵਿੱਚ ਜੇਤੂ ਰਹੇਗੀ ਇਸ ਮੀਟਿੰਗ ਚ ਵਾਰਡ ਨੰਬਰ11ਦੇ ਵਾਸੀ ਭਾਰੀ ਗਿਣਤੀ ਵਿੱਚ ਹਾਜਿਰ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਚ ਪੂਰੀ ਸ਼ਹਿਰੀ ਟੀਮ ਜਿਸ ਵਿੱਚ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਕਰਨ ਸ਼ਰਮਾ ਵਾਰਡ ਇੰਚਾਰਜ ਪ੍ਰਦੀਪ ਸ਼ੇਰਪੁਰ ਬਲਾਕ ਪ੍ਰਧਾਨ ਅਮਰੀਕ ਸਿੰਘ ਥਿੰਦ ਨਗਰ ਕੌਂਸਲਰ ਬੋਬੀ ਸ਼ਰਮਾ ਹਿਮਾਂਸ਼ੂ ਜੈਨ ਪ੍ਰਭਾਰੀ ਸੰਜੀਵ ਟੱਕਰ ਸੁਖਵਿੰਦਰ ਗਡਵਾਲ ਪ੍ਰਭਾਰੀ ਮਨੀ ਮਹਿੰਦਰੂ ਸਾਕਸ਼ੀ ਸ਼ਰਮਾ ਡਾਕਟਰ ਜੀਵਨ ਸਹੋਤਾ ਪਵਨ ਕੁਮਾਰ ਗਿੱਲ ਨਰਿੰਦਰ ਸ਼ਰਮਾ ਰਾਧੇ ਗੁਰਵਿੰਦਰ ਸਿੰਘ ਕਲਸੀ ਨਰੇਸ਼ ਕੁਮਾਰ ਪਰਮਿੰਦਰ ਸਿੰਘ ਨਰਿੰਦਰ ਸਿੰਘ ਪ੍ਦੀਪ ਲੱਕੀ ਵਰਨ ਗਾਭਾ ਵਸੀਮ ਖਾਨ ਮਹਿਤਾਬ ਪਰਵੀਨ ਮਨਮੋਹਨ ਸਿੰਘ ਟੱਕਰ , ਗੁਪਤਾ ਰਾਜੂ ਗੁਪਤਾ ਨਰੇਸ਼ ਸ਼ਰਮਾ ਸਤਰੂਗਣ ਐਂਡ ਸਨਸ ਗੋਰਾ ਆਦਿ ਹਾਜ਼ਰ ਸਨ।
