ਵੈਟਨਰੀ ਇੰਸਪੈਕਟਰ ਰਮਨ ਕੁਮਾਰ ਨੂੰ ਤਹਿਸੀਲ ਨਕੋਦਰ ਅਤੇ ਸ਼ਾਹਕੋਟ ਦਾ ਪ੍ਰਧਾਨ ਚੁਣਿਆ ਗਿਆ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਤਹਿਸੀਲ ਨਕੋਦਰ ਅਤੇ ਸ਼ਾਹਕੋਟ ਦੀ ਇਕ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਇਨ੍ਹਾਂ ਤਹਿਸੀਲਾਂ ਵਿੱਚ ਪਸ਼ੂ ਪਾਲਣ ਵਿਭਾਗ ਵਿੱਚ ਤੈਨਾਤ ਸਾਰੇ ਵੈਟਨਰੀ ਇੰਸਪੈਕਟਰਾਂ ਨੇ ਭਾਗ ਲਿਆ। ਇਸ ਮੌਕੇ ਸਾਰਿਆਂ ਨੇ ਸਰਬ ਸੰਮਤੀ ਵੈਟਨਰੀ ਇੰਸਪੈਕਟਰ ਰਮਨ ਕੁਮਾਰ ਨੂੰ ਪ੍ਰਧਾਨ, ਰਫੀਲ ਕਰਨਵਾਲ ਮੀਤ ਪ੍ਰਧਾਨ, ਰਵੀ ਕੁਮਾਰ ਜਨਰਲ ਸਕੱਤਰ, ਵਿਕਾਸ ਕੁਮਾਰ ਪ੍ਰੈਸ ਸਕੱਤਰ, ਹਰਮਨਦੀਪ ਸਿੰਘ ਵਿੱਤ ਸਕੱਤਰ, ਬਲਜਿੰਦਰ ਸਿੰਘ ਅਤੇ ਸਾਹਿਲ ਸ਼ਰਮਾ ਨੂੰ ਜ਼ਿਲ੍ਹਾ ਕਮੇਟੀ ਵਾਸਤੇ ਚੁਣਿਆ ਗਿਆ।
